ਮਾਹਿਲਪੁਰ, 3 ਫਰਵਰੀ (ਰਜਿੰਦਰ ਸਿੰਘ)-ਮਾਤਾ ਕਲਿਆਣੀ ਵੈੱਲਫੇਅਰ ਸੁਸਾਇਟੀ ਖੰਨੀ ਵੱਲੋਂ ਸੁਸਾਇਟੀ ਦੇ ਪ੍ਰਧਾਨ ਤਿਲਕ ਰਾਜ ਅਗਵਾਈ 'ਚ ਅਨਿਲ ਅਗਰਵਾਲ ਹੈਪੀ ਸੈਲਾ, ਜੋਗਿੰਦਰਪਾਲ ਮੈਨਨ, ਡਾ. ਲਖਵਿੰਦਰ ਸਿੰਘ, ਪੰਡਿਤ ਕੈਲਾਸ਼, ਬੋਬੀ, ਆਨੰਦ ਅਸਟੇ੍ਰਲੀਆ ਤੇ ਰੋਹਨ ਬਿਜ ਸਮੇਤ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ 4 ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ | ਪ੍ਰਧਾਨ ਤਿਲਕ ਰਾਜ ਨੇ ਦੱਸਿਆ ਕਿ ਇਨ੍ਹਾਂ ਲੜਕੀਆਂ ਨੂੰ ਜ਼ਰੂਰੀ ਘਰ ਦੀ ਵਰਤੋਂ ਦਾ ਸਮਾਨ ਵੀ ਦਿੱਤਾ ਗਿਆ | ਇਸ ਮੌਕੇ ਮਾਤਾ ਦਾ ਸਾਲਾਨਾ ਭੰਡਾਰਾ ਕਰਵਾਇਆ ਜਿਸ 'ਚ ਪੰਮੀ ਜਿੰਦਲ, ਸੰਦੀਪ ਉੱਧਣਵਾਲੀਆ ਤੇ ਸ਼ਾਮ ਰਾਜਾ ਮਹਾਂਮਾਈ ਦਾ ਗੁਣਗਾਨ ਕੀਤਾ | ਇਸ ਮੌਕੇ ਬਲਦੇਵ ਸਿੰਘ ਤੇ ਰਾਮ ਲੁਭਾਇਆ ਮੀਤ ਪ੍ਰਧਾਨ, ਹਰਭਜਨ ਲਾਲ ਕੈਸ਼ੀਅਰ, ਸੈਕਟਰੀ ਰਾਕੇਸ਼ ਕੁਮਾਰ ਰਾਜਾ, ਕੁਲਵਿੰਦਰ ਸਿੰਘ ਸਰਪੰਚ, ਬੂਟਾ ਸਿੰਘ, ਰਛਪਾਲ ਸਿੰਘ, ਜਰਨੈਲ ਸਿੰਘ, ਦੀਪਕ ਸ਼ਰਮਾ, ਦਾਰਾ ਸਿੰਘ, ਰਾਜ ਕੁਮਾਰ ਰਾਜੂ, ਸ਼ਿਵ ਚਰਨ, ਅਸ਼ੋਕ ਦੱਤ ਸਰਪੰਚ, ਮੋਨੂੰ ਪੰਡਤ, ਕੈਪਟਨ ਸੁਰੇਸ਼ ਕੁਮਾਰ, ਵਿਕੀ ਰਾਣਾ, ਬਲਵੀਰ ਸਿੰਘ, ਸ਼ਿਵ ਕੁਮਾਰ, ਅਮਨਦੀਪ ਸਿੰਘ ਕੰਮੋਵਾਲ ਸਾਬਕਾ ਪ੍ਰਧਾਨ ਸਰਪੰਚ ਯੂਨੀਅਨ, ਕੈਪਟਨ ਪਰਮਜੀਤ, ਰਾਮਪਾਲ, ਸੰਦੀਪ ਉਜਾਨਵਾਲ, ਪਵਨਜੀਤ ਸਿੰਘ, ਰੱਮੂ ਪੰਡਿਤ, ਰਿੰਪੀ ਆੜਤੀ ਹਾਜ਼ਰ ਸਨ |