ਹੁਸ਼ਿਆਰਪੁਰ, 4 ਫਰਵਰੀ (ਬਲਜਿੰਦਰਪਾਲ ਸਿੰਘ)-ਬਾਕਸਿੰਗ 'ਚ ਨੈਸ਼ਨਲ ਅਤੇ ਏਸ਼ੀਆ ਪੱਧਰ 'ਤੇ ਨਾਂਅ ਚਮਕਾਉਣ ਵਾਲੀ ਹੁਸ਼ਿਆਰਪੁਰ ਦੀ ਮੁਸਕਾਨ ਝਾਅ ਨੂੰ ਟਿ੍ਪਲ ਐਮ. ਦੇ ਡਾਇਰੈਕਟਰ ਪ੍ਰੋ. ਮਨੋਜ ਕਪੂਰ ਨੇ ਨਕਦ, ਸਨਮਾਨ ਚਿੰਨ੍ਹ ਅਤੇ ਸ਼ਾਲ ਭੇਟ ਕਰਕੇ ਉਸ ਨੂੰ ਸਨਮਾਨਿਤ ਕਰਦਿਆਂ ਖੇਡ 'ਚ ਅੱਗੇ ਵਧਣ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ | ਇਸ ਮੌਕੇ ਪ੍ਰੋ. ਮਨੋਜ ਕਪੂਰ ਨੇ ਕਿਹਾ ਕਿ ਪੜ੍ਹਾਈ ਅਤੇ ਖੇਡ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਉਹ ਸਦਾ ਤਤਪਰ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਮੁਸਕਾਨ ਨੂੰ ਦੇਸ਼ ਅਤੇ ਵਿਦੇਸ਼ 'ਚ ਖੇਡਣ ਲਈ ਜਿਹੜੀ ਮਦਦ ਦੀ ਲੋੜ ਹੋਵੇਗੀ, ਟਿ੍ਪਲ.ਐਮ ਵਲੋਂ ਕੀਤੀ ਜਾਵੇਗੀ | ਇਸ ਮੌਕੇ ਭਾਜਪਾ ਸਪੋਰਟਸ ਸੈੱਲ ਦੇ ਸਾਬਕਾ ਪ੍ਰਧਾਨ ਡਾ. ਰਮਨ ਘਈ ਨੇ ਵਿਸ਼ਵਾਸ ਦਿੱਤਾ ਕਿ ਖੇਡ 'ਚ ਅੱਗੇ ਜਾਣ ਵਾਲੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆਰਥਿਕ ਅਤੇ ਹੋਰ ਕਿਸੇ ਪ੍ਰਕਾਰ ਦੀ ਕਮੀ ਦੇ ਚੱਲਦਿਆਂ ਕੋਈ ਵੀ ਖਿਡਾਰੀ ਅੱਗੇ ਵਧਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ | ਇਸ ਮੌਕੇ ਪ੍ਰੋ. ਨਵਦੀਪ ਕਪੂਰ, ਬਾਕਸਿੰਗ ਖਿਡਾਰੀ ਤੇ ਕੋਚ ਵਿਕਰਮ ਮੋਹਨ ਸ਼ਰਮਾ, ਮੁਸਕਾਨ ਦੇ ਪਿਤਾ ਸੁਨੀਲ ਕੁਮਾਰ ਝਾ ਅਤੇ