18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਦੁਕਾਨਦਾਰ ਕਰਨ ਸਹਿਯੋਗ-ਡੀ.ਐਸ.ਪੀ. ਖੱਖ

Ad Position 21
No active advertisement
ਅਜੀਤ ਡੈਸਕ 05-02-2026
ਸੈਲਾ ਖੁਰਦ, 4 ਫਰਵਰੀ (ਹਰਵਿੰਦਰ ਸਿੰਘ ਬੰਗਾ)-ਕਸਬੇ 'ਚ ਵਧੇਰੇ ਟ੍ਰੈਫ਼ਿਕ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਡੀ.ਐਸ.ਪੀ. ਦਲਜੀਤ ਸਿੰਘ ਖੱਖ ਵਲੋਂ ਬਾਜ਼ਾਰ ਦੇ ਦੁਕਾਨਦਾਰਾਂ ਅਤੇ ਰੇਹੜੀਆਂ 'ਤੇ ਸਬਜ਼ੀ ਅਤੇ ਫਲ ਫਰੂਟ ਵੇਚਣ ਵਾਲੇ ਵਿਅਕਤੀਆਂ ਨਾਲ ਮੀਟਿੰਗ ਕੀਤੀ | ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਆਪੋ ਆਪਣੀ ਦੁਕਾਨ ਦੀ ਹਦੁੂਦ ਤੱਕ ਸਾਮਾਨ ਰੱਖਣ, ਦੁਕਾਨ ਦੇ ਅੱਗੇ ਸੜਕ ਵਾਲੇ ਪਾਸੇ ਵਧਾ ਕੇ ਸਾਮਾਨ ਨਾ ਰੱਖਿਆ ਜਾਵੇ | ਇਸੇ ਤਰ੍ਹਾਂ ਹੀ ਰੇਹੜੀਆਂ 'ਤੇ ਸਬਜ਼ੀ ਅਤੇ ਫਲ ਫਰੂਟ ਤੇ ਹੋਰ ਸਾਮਾਨ ਵੇਚਣ ਵਾਲੇ ਵਿਅਕਤੀਆਂ ਨੂੰ ਵੀ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਮੇਨ ਰੋਡ ਤੇ ਬਾਜ਼ਾਰ 'ਚ ਰੇਹੜੀਆਂ ਨਾ ਲਗਾਉਣ ਕਿਉਂਕਿ ਟ੍ਰੈਫ਼ਿਕ 'ਚ ਮੇਨ ਰੋਡ 'ਤੇ ਲੱਗਣ ਵਾਲੀਆਂ ਰੇਹੜੀਆਂ ਹੀ ਰੁਕਾਵਟ ਪੈਦਾ ਕਰਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾਂ ਹੈ | ਡੀ.ਐਸ.ਡੀ. ਦਲਜੀਤ ਸਿੰਘ ਖੱਖ ਨੇ ਕਿਹਾ ਕਿ ਦੁਕਾਨਦਾਰ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਚ ਸਹਿਯੋਗ ਕਰਨ | ਇਸ ਮੌਕੇ ਪੁਲਿਸ ਚੌਕੀ ਸੈਲਾ ਖੁਰਦ ਦੇ ਮੁਨਸ਼ੀ ਮੋਹਨ ਲਾਲ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ | ਇਸ ਮੌਕੇ ਸਰਪੰਚ ਦਲਜੀਤ ਸਿੰਘ ਸੈਲਾ ਖੁਰਦ, ਨੰਬਰਦਾਰ ਕਰਨੈਲ ਸਿੰਘ, ਨੰਬਰਦਾਰ ਦਵਿੰਦਰ ਸਿੰਘ, ਡਾ. ਗੁਰਜੀਤ ਸਿੰਘ, ਰਾਕੇਸ਼ ਕੁਮਾਰ ਮਿੰਟੂ, ਹਨੀ ਗੈਂਦ, ਸੁਰੇਸ਼ ਠੇਕੇਦਾਰ ਆਦਿ ਸਮੇਤ ਦੁਕਾਨਦਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਿਆਤ ਬਾਹਰਾ ਸਕੂਲ ਦੇ ਵੈਭਵ ਨੇ ਕਾਂਸੀ ਦਾ ਤਗਮਾ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਚਮਕਾਇਆ ਅਗਲੀ ਖ਼ਬਰ ਆਈ.ਆਈ. ਟੀ. ਦਿੱਲੀ 'ਚ ਡਾ. ਸੰਦੀਪਾ ਸੂਦ ਤੇ ਸਕੂਲ ਕੋਆਰਡੀਨੇਟਰ ਸੀਮਾ ਰਾਣਾ ਗਲੋਬਲ ਐਜੂ-ਲੀਡਰਜ਼ ਐਵਾਰਡ 2025 ਨਾਲ ਸਨਮ...
Ad Position 24