18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਆਈ.ਆਈ. ਟੀ. ਦਿੱਲੀ 'ਚ ਡਾ. ਸੰਦੀਪਾ ਸੂਦ ਤੇ ਸਕੂਲ ਕੋਆਰਡੀਨੇਟਰ ਸੀਮਾ ਰਾਣਾ ਗਲੋਬਲ ਐਜੂ-ਲੀਡਰਜ਼ ਐਵਾਰਡ 2025 ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 05-02-2026
ਫਗਵਾੜਾ, 4 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਸੈਫਰਨ ਪਬਲਿਕ ਸਕੂਲ ਲਈ ਇਹ ਬਹੁਤ ਹੀ ਮਾਣ ਤੇ ਗੌਰਵ ਦਾ ਪਲ ਹੈ ਕਿ ਸਕੂਲ ਪਿ੍ੰਸੀਪਲ ਡਾ. ਸੰਦੀਪਾ ਸੂਦ ਤੇ ਸਕੂਲ ਕੋਆਰਡੀਨੇਟਰ ਸੀਮਾ ਰਾਣਾ ਨੂੰ ਗਲੋਬਲ ਐਜੂ ਲੀਡਰਜ਼ ਵੱਲੋਂ ਕਰਵਾਏ ਸਕੂਲ ਲੀਡਰਸ਼ਿਪ ਸਮਿੱਟ ਤੇ ਐਵਾਰਡ ਸਮਾਰੋਹ ਦੌਰਾਨ ਗਲੋਬਲ ਐਜੂ-ਲੀਡਰਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਪੋ੍ਰਗਰਾਮ ਦਿੱਲੀ ਦੇ ਆਈ. ਆਈ. ਟੀ. ਵਿਚ ਹੋਇਆ | ਡਾ. ਸੰਦੀਪਾ ਸੂਦ ਨੂੰ ਇੰਟਰਨੈਸ਼ਨਲ ਹਿੱਸੇਦਾਰੀ ਦੇ ਖੇਤਰ ਵਿਚ ਉਨ੍ਹਾਂ ਦੇ ਦੂਰਦਰਸ਼ੀ ਸੋਚ, ਵਿਸ਼ਵ ਪੱਧਰੀ ਦਿ੍ਸ਼ਟੀਕੋਣ ਅਤੇ ਸਕੂਲ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਚਾਈਆਂ ਤੱਕ ਲਿਜਾਣ ਲਈ ਕੀਤੇ ਗਏ ਉਪਰਾਲਿਆਂ ਲਈ ਇਹ ਸਨਮਾਨ ਦਿੱਤਾ ਗਿਆ | ਦੱਸ ਦਈਏ ਕਿ ਡਾ. ਸੰਦੀਪਾ ਸੂਦ ਦੀ ਅਗਵਾਈ ਹੇਠ ਸੈਫਰਨ ਪਬਲਿਕ ਸਕੂਲ ਨੇ ਫਗਵਾੜਾ ਦੇ ਸਿੱਖਿਅਕ, ਇਤਿਹਾਸ 'ਚ ਪਹਿਲੀ ਵਾਰ ਅੰਤਰਰਾਸ਼ਟਰੀ ਸਭਿਆਚਾਰਕ ਅਦਾਨ-ਪ੍ਰਦਾਨ ਲਈ ਅਮਰੀਕਾ, ਨਾਸਾ, ਕੈਨੇਡਾ ਤੇ ਇੰਗਲੈਂਡ ਸਮੇਤ ਕਈ ਦੇਸ਼ਾਂ ਦੀਆਂ ਸਿੱਖਿਅਕ ਤੇ ਸੱਭਿਆਚਾਰਕ ਯਾਤਰਾ ਦੀ ਸ਼ੁਰੂਆਤ ਕੀਤੀ ਤੇ ਅੰਤਰਰਾਸ਼ਟਰੀ ਪਾਠਕ੍ਰਮ ਨੂੰ ਸਫਲਤਾਪੂਰਵਕ ਲਾਗੂ ਕਰਕੇ ਸਿੱਖਿਆ ਨੂੰ ਵਿਸ਼ਵ ਪੱਧਰ 'ਤੇ ਨਵੀਂ ਪਹਿਚਾਣ ਦਿਵਾਈ | ਸਕੂਲ ਕੋਆਰਡੀਨੇਟਰ ਸੀਮਾ ਰਾਣਾ ਨੂੰ ਸਿੱਖਿਆ, ਧਾਰਮਿਕ ਤੇ ਸਮਾਜਿਕ ਖੇਤਰ ਵਿਚ ਵਧੀਆਂ ਪ੍ਰਾਪਤੀਆਂ ਲਈ ਇਹ ਮਾਨ ਮਿਲਿਆ | ਇਸ ਪ੍ਰਾਪਤੀ ਲਈ ਸਕੂਲ ਦੀ ਵਾਈਸ ਚੇਅਰਪਰਸਨ ਇੰਦਰਜੀਤ ਕੌਰ ਨੇ ਦੋਵਾਂ ਸਨਮਾਨਿਤ ਸ਼ਖ਼ਸੀਅਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਸੈਫਰਨ ਪਬਲਿਕ ਸਕੂਲ ਦੀ ਗੁਣਵੱਤਾਪੂਰਨ, ਵਿਸ਼ਵ ਪੱਧਰੀ ਸਿੱਖਿਆ ਨੂੰ ਅਦਾਨ ਪ੍ਰਦਾਨ ਕਰਨ ਦੀ ਪ੍ਰਾਪਤੀ ਦਾ ਮਾਣ ਹੈ |
Ad Position 22
No active advertisement
ਪਿਛਲੀ ਖ਼ਬਰ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਦੁਕਾਨਦਾਰ ਕਰਨ ਸਹਿਯੋਗ-ਡੀ.ਐਸ.ਪੀ. ਖੱਖ ਅਗਲੀ ਖ਼ਬਰ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਦੇ ਵਿਦਿਆਰਥੀਆਂ ਨੂੰ ਬਾਰਡਰ-2 ਫ਼ਿਲਮ ਦਿਖਾਈ ਗਈ <br/>
Ad Position 24