17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਾਲਾਨਾ ਜੋਡ਼ ਮੇਲਾ ਤੇ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਫੱਤੂਢੀਂਗਾ, 17 ਨਵੰਬਰ (ਬਲਜੀਤ ਸਿੰਘ)-ਤਪ ਅਸਥਾਨ ਡੇਰਾ ਬਾਬਾ ਸ੍ਰੀ ਚੰਦ ਜੀ ਮਹਿਮਦਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋਡ਼ ਮੇਲਾ ਤੇ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਜੈ ਸਿੰਘ ਦੀ ਦੇਖ ਰੇਖ ਹੇਠ ਐਨਆਰਆਈ, ਨਗਰ, ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸਾਹਿਜ ਪਾਠ ਜੀ ਦੇ ਭੋਗ ਪਾਏ ਗਏ, ਉਪਰੰਤ ਖੁੱਲੇ ਪੰਡਾਲ ’ਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ।

Ad Position 21
No active advertisement
ਤਪ ਅਸਥਾਨ ਡੇਰਾ ਬਾਬਾ ਸ੍ਰੀ ਚੰਦ ਜੀ ਮਹਿਮਦਵਾਲ ਵਿਖੇ ਹੋਏ ਸਾਲਾਨਾ ਜੋਡ਼ ਮੇਲੇ ਦੌਰਾਨ ਕਥਾ ਕਰਦੇ ਹੋਏ ਭਾਈ ਸੁਖਦੇਵ ਸਿੰਘ ਡੱਲਾ। ਤਸਵੀਰ: ਬਲਜੀਤ ਸਿੰਘ 18-11-2026
ਫੱਤੂਢੀਂਗਾ, 17 ਨਵੰਬਰ (ਬਲਜੀਤ ਸਿੰਘ)-ਤਪ ਅਸਥਾਨ ਡੇਰਾ ਬਾਬਾ ਸ੍ਰੀ ਚੰਦ ਜੀ ਮਹਿਮਦਵਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋਡ਼ ਮੇਲਾ ਤੇ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਜੈ ਸਿੰਘ ਦੀ ਦੇਖ ਰੇਖ ਹੇਠ ਐਨਆਰਆਈ, ਨਗਰ, ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸਾਹਿਜ ਪਾਠ ਜੀ ਦੇ ਭੋਗ ਪਾਏ ਗਏ, ਉਪਰੰਤ ਖੁੱਲੇ ਪੰਡਾਲ ’ਚ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਾਬਾ ਜੈ ਸਿੰਘ ਵਲੋਂ ਆਰੰਭਤਾ ਦੌਰਾਨ ਕੀਰਤਨ ਕੀਤਾ ਗਿਆ ਤੇ ਵਿਸ਼ਾਲ ਸੰਗਤ ਦੀ ਹਾਜ਼ਰੀ ’ਚ ਫੁੱਲਾਂ ਦੀ ਵਰਖਾ ਕਰਦਿਆਂ ਹੋਇਆ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਦੀਵਾਨ ਦੀ ਅਗਵਾਈ ਕਰਨ ਲਈ ਤਖ਼ਤ ’ਤੇ ਸੁਸ਼ੋਭਿਤ ਕੀਤਾ ਗਿਆ।ਇਸ ਤੋਂ ਉਪਰੰਤ ਭਾਈ ਸਤਿੰਦਰ ਪਾਲ ਸਿੰਘ ਦੇ ਹਜ਼ੂਰੀ ਰਾਗੀ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ। ਭਾਈ ਸੁਖਦੇਵ ਸਿੰਘ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਡੱਲਾ ਸਾਹਿਬ ਤੋਂ ਉੱਘੇ ਕਥਾਵਾਚਕ ਨੇ ਬਾਬਾ ਸ੍ਰੀ ਚੰਦ ਜੀ ਦੇ ਦੇ ਇਤਿਹਾਸ ਨੂੰ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਅੰਤ ਵਿਚ ਬਾਬਾ ਜੈ ਸਿੰਘ ਵਲੋਂ ਆਪਣੇ ਜਥੇ ਸਮੇਤ ਕੀਰਤਨ ਕਰਕੇ ਸੰਗਤ ਨੂੰ ਗੁਰਬਾਣੀ ਨਾਲ ਜੋਡ਼ਿਆ। ਇਸ ਮੌਕੇ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਸ੍ਰੀ ਦਮਦਮਾ ਸਾਹਿਬ ,ਬਾਬਾ ਦਲਬੀਰ ਸਿੰਘ ਸੇਵਾਦਾਰ ਨਿਰਮਲ ਕੁਟੀਆ ਬੂਡ਼ੇਵਾਲ, ਗੁਰਦੁਆਰਾ ਸ੍ਰੀ ਗੁਰਸਰ ਸਾਹਿਬ ਦੇ ਸੇਵਾਦਾਰ ਭਾਈ ਅਮਰਜੀਤ ਸਿੰਘ ਤੋਂ ਇਲਾਵਾ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੱਜਣ ਸਿੰਘ ਚੀਮਾ, ਨੰਬਰਦਾਰ ਮੇਹਰ ਸਿੰਘ ਵਿਰਕ, ਦਵਿੰਦਰ ਸਿੰਘ ਬਾਊ,ਕੌਂਸਲਰ ਨਵਨੀਤ ਚੀਮਾ, ਬੱਬੂ ਖੈਡ਼ਾ, ਤਰਲੋਕ ਸਿੰਘ ਬੂਹ, ਸਰਪੰਚ ਇੰਦਰਜੀਤ ਸਿੰਘ ਬੂਹ,ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਸੰਨੀ ਰਤਡ਼ਾ, ਸਰਪੰਚ ਮਨਜੀਤ ਸਿੰਘ ਦਬੂਲੀਆ, ਸਾਬਕਾ ਸਰਪੰਚ ਗੁਰਦਿਆਲ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ ਮਿਆਣੀ ਬੋਲਾ, ਮੰਗਲ ਸਿੰਘ ਮੁੰਡੀ,ਜਸਵਿੰਦਰ ਸਿੰਘ ਵਿਰਕ, ਵਿਜੇ ਕੁਮਾਰ ਗੋਇਲ, ਜਤਿੰਦਰ ਸਿੰਘ ਫੱਤੂਢੀਂਗਾ ਸਰਪੰਚ ਜੋਗਿੰਦਰ ਸਿੰਘ ਦੰਦੂਪੁਰ, ਮਲਕੀਤ ਸਿੰਘ ,ਪਲਵਿੰਦਰ ਸਿੰਘ ਪਿੰਦਾ ਦੁਬਈ, ਡਾਕਟਰ ਬਲਵਿੰਦਰ ਸਿੰਘ, ਡਾਕਟਰ ਪਰਮਜੀਤ ਸਿੰਘ, ਸਰਪੰਚ ਸੁਖਵਿੰਦਰ ਸਿੰਘ ਸੌਂਦ, ਪਟਵਾਰੀ ਅਮਰਬੀਰ ਸਿੰਘ ਪ੍ਰਧਾਨ ਪਟਵਾਰ ਯੂਨੀਅਨ ਕਪੂਰਥਲਾ, ਗੁਰਿੰਦਰਪਾਲ ਸਿੰਘ ਉੱਚਾ, ਸਾਬਕਾ ਬਲਾਕ ਸੰਮਤੀ ਮੈਂਬਰ ਹਜ਼ਾਰਾ ਸਿੰਘ, ਪ੍ਰਭਜੀਤ ਸਿੰਘ ਸ੍ਰੀ ਗੋਇੰਦਵਾਲ ਸਾਹਿਬ, ਗੁਰਲਾਲ ਸਿੰਘ ਮੱਲ੍ਹੀ, ਸਾਬਕਾ ਸਰਪੰਚ ਸਤਨਾਮ ਸਿੰਘ ਮਹਿਰਵਾਲ, ਨੰਬਰਦਾਰ ਸੁਖਵਿੰਦਰ ਸਿੰਘ ਨੱਥੂਪੁਰ, ਗੁਰਚਰਨ ਸਿੰਘ ਸਾਬਕਾ ਸਰਪੰਚ ਅੰਮ੍ਰਿਤਪੁਰ, ਹਰਵਿੰਦਰ ਸਿੰਘ ਗੋਸ਼ਾ, ਬਲਦੇਵ ਸਿੰਘ ਫੱਤੂਢੀਂਗਾ, ਮਨਪ੍ਰੀਤ ਸਿੰਘ ਬੂਹ,ਭਜਨ ਸਿੰਘ ਸਰਪੰਚ ਸੈਫਲਾਬਾਦ, ਮਨਜੀਤ ਸਿੰਘ ਫੰਜਰ,ਧਰਮ ਸਿੰਘ ਦੇਸਲ, ਬਲਬੀਰ ਸਿੰਘ ਦੂਲੋਵਾਲ, ਪਰਮਿੰਦਰ ਸਿੰਘ ਮਹਿਰਵਾਲ, ਦਿਲਜਾਨ ਸਿੰਘ ਮਹਿਰਵਾਲ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਲੱਧੇਵਾਲੀ ਫਲਾਈਓਵਰ ਤੇ ਆਸ - ਪਾਸ ਦੇ ਖੇਤਰ ’ ਚ ਚੋਰਾਂ , ਲੁਟੇਰਿਆਂ ਦੀ ਦਹਿਸ਼ਤ ਲੋਕਾਂ ’ ਚ ਪੁਲਿਸ ਮਹਿਕਮੇ ਪ੍ਰਤੀ ਰੋ... ਅਗਲੀ ਖ਼ਬਰ ਅਵਾਰਾ ਕੁੱਤਿਆਂ ਨੇ ਵਿਅਕਤੀ ਨੂੰ ਕੀਤਾ ਜ਼ਖ਼ਮੀ
Ad Position 24