25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪਿੰਡ ਕੈਰੇ ਨੂੰ ਵਿਧਾਇਕ ਘੁੰਮਣ ਵਲੋਂ 5 ਲੱਖ ਦਾ ਚੈੱਕ ਭੇਟ

Ad Position 21
No active advertisement
ਅਜੀਤ ਡੈਸਕ 22-02-2026

ਦਸੂਹਾ, 21 ਫਰਵਰੀ (ਕੌਸ਼ਲ)-ਦਸੂਹਾ ਹਲਕੇ ਦੇ ਪਿੰਡ ਕੈਰੇ ਨੂੰ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਪੰਜ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਇਹ ਰਕਮ ਹਾਲ ਹੀ ਵਿਚ ਗਰਾਮ ਪੰਚਾਇਤ ਚੋਣਾਂ ਦੌਰਾਨ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਇਨਾਮ ਵਜੋਂ ਵਿਕਾਸ ਕਾਰਜਾਂ ਲਈ ਪ੍ਰਦਾਨ ਕੀਤੀ ਗਈ ਹੈ | ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਵਿਸ਼ੇਸ਼ ਸਨਮਾਨ ਭੱਤਾ ਦੇਣ ਦਾ ਜੋ ਐਲਾਨ ਕੀਤਾ ਗਿਆ ਸੀ, ਉਸ ਨੂੰ ਰਾਜ ਸਰਕਾਰ ਨੇ ਪੂਰੀ ਤਰ੍ਹਾਂ ਨਿਭਾਇਆ ਹੈ | ਉਨ੍ਹਾਂ ਕਿਹਾ ਕਿ ਇਹ ਰਕਮ ਪਿੰਡ ਦੇ ਸਮੁੱਚੇ ਵਿਕਾਸ ਲਈ ਵੱਡਾ ਯੋਗਦਾਨ ਸਾਬਤ ਹੋਵੇਗੀ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਵਦੀਪ ਰਿੰਪਾ, ਚੇਅਰਮੈਨ ਕੇ ਪੀ ਸੰਧੂ, ਸੰਮਤੀ ਮੈਂਬਰ ਗੁਰਦੀਪ ਸਿੰਘ ਸੋਨੂੰ, ਸੰਤੋਖ ਤੌਖੀ, ਸੋਨੂੰ ਮੁਲਤਾਨੀ, ਸਰਪੰਚ ਕੋਮਲਪ੍ਰੀਤ ਕੌਰ, ਬੱਬਲੂ ਕੈਰੇ, ਭੁਪਿੰਦਰ ਕੌਰ, ਅਨੂਪ ਸਿੰਘ, ਬਲਜਿੰਦਰ ਕੌਰ (ਪੰਚ), ਬਲਬੀਰ ਸਿੰਘ (ਪੰਚ), ਲਖਵਿੰਦਰ ਸਿੰਘ ਭੂਸ਼ਾ ਅਤੇ ਲਖਵਿੰਦਰ ਸਿੰਘ ਕੈਰੇ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖਡਿਆਲਾ ਸੈਣੀਆਂ ਵਿਖੇ ਜੋੜ ਮੇਲੇ 'ਤੇ ਅੰਮਿ੍ਤ ਸੰਚਾਰ 28 ਨੂੰ ਅਗਲੀ ਖ਼ਬਰ ਅਗਲੇ ਸਾਲ ਤੋਂ ਨਿਰੰਤਰ ਜਾਰੀ ਰਹੇਗਾ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ
Ad Position 24