03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਵਲੋਂ ਵਿਧਾਇਕ ਜੰਗੀ ਲਾਲ ਮਹਾਜਨ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 24-02-2026

ਮੁਕੇਰੀਆਂ, 23 ਫਰਵਰੀ (ਰਾਮਗੜ੍ਹੀਆ)-ਸੰਯੁਕਤ ਕਿਸਾਨ ਮੋਰਚਾ ਦਾ ਸੱਦੇ 'ਤੇ ਅੱਜ ਮੁਕੇਰੀਆਂ ਦੀ ਕਿਸਾਨ ਜਥੇਬੰਦੀਆਂ ਵੱਲੋਂ ਵਿਧਾਇਕ ਜੰਗੀ ਲਾਲ ਮਹਾਜਨ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਨੇ ਕੀਤੀ | ਮਾਤਾ ਰਾਣੀ ਚੌਂਕ ਮੁਕੇਰੀਆਂ ਸਥਿਤ ਭਾਜਪਾ ਵਿਧਾਇਕ ਦਫ਼ਤਰ ਮੂਹਰੇ ਕਿਸਾਨ ਆਗੂਆਂ ਨੇ ਸਵੇਰੇ 11 ਵਜੇ ਧਰਨਾ ਆਰੰਭ ਕੀਤਾ, ਕਰੀਬ ਤਿੰਨ ਘੰਟੇ ਬਾਅਦ ਧਰਨਾ ਸਮਾਪਤ ਕੀਤਾ | ਇਸ ਮੌਕੇ ਕਿਸਾਨ ਆਗੂ ਰੌਸ਼ਨ ਖ਼ਾਨ, ਸਵਰਨ ਸਿੰਘ, ਤਰਲੋਕ ਸਿੰਘ ਕਾਲੂ ਚਾਂਹਗ, ਅਮਰਜੀਤ ਕਾਨੂੰਗੋ, ਧਿਆਨ ਸਿੰਘ, ਦਵਿੰਦਰ ਕੌਰ, ਡਾਕਟਰ ਜਤਿੰਦਰ ਕਾਲੜਾ ਆਦਿ ਨੇ ਸੰਬੋਧਨ ਕੀਤਾ | ਕਿਸਾਨ ਆਗੂਆਂ ਨੇ ਭਾਰਤ-ਅਮਰੀਕਾ ਟਰੇਡ ਡੀਲ, ਬਿਜਲੀ ਸੋਧ ਬਿੱਲ 2020, ਸੀਡ ਬਿੱਲ 2025, ਲੇਬਰ ਕੋਡ, ਮਨਰੇਗਾ ਕਾਨੂੰਨ ਖ਼ਤਮ ਕਰਨ ਆਦਿ ਜਿਹੇ ਮੁੱਦਿਆਂ 'ਤੇ ਭਾਜਪਾ ਸਰਕਾਰ ਨੂੰ ਘੇਰਿਆ | ਉੱਥੇ ਹੀ ਪਿਛਲੇ ਦਿਨੀਂ ਪਿੰਡ ਜਿਉਂਦ 'ਚ ਕਿਸਾਨਾਂ 'ਤੇ 'ਆਪ' ਸਰਕਾਰ ਵੱਲੋਂ ਕੀਤੇ ਪੁਲੀਸਿਆ ਜ਼ਬਰ 'ਤੇ ਨਿਸ਼ਾਨਾ ਸੇਧਿਆ | ਸਾਲ 2027 ਦੀਆਂ ਚੋਣਾਂ ਪੰਜਾਬ ਲਈ ਅਹਿਮ ਹੋਣਗੀਆਂ | 2022 'ਚ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਵਿਸਾਰ ਕੇ ਜਿੰਨੇ ਉਤਸ਼ਾਹ ਨਾਲ ਬਦਲਾਅ ਦੇ ਭੁਚਾਲੇ ਵਿਚ ਆ ਕੇ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਬਣਾਈ ਸੀ | ਉਸ ਤੋਂ ਵਧ ਗ਼ੁੱਸੇ ਨਾਲ ਪੰਜਾਬ ਦੇ ਲੋਕ ਇਨ੍ਹਾਂ ਨੂੰ ਕੁਰਸੀ ਤੋਂ ਲਾਹੁਣ ਲਈ ਕਾਹਲੇ ਹਨ | ਉੱਧਰ ਭਾਜਪਾ ਪੰਜਾਬ 'ਚ ਆਪਣੇ ਪੈਰ ਜਮਾਉਣ ਲਈ ਹੱਥ ਪੈਰ ਮਾਰ ਰਹੀ ਹੈ, ਪਰ ਇਸ ਦੇ ਕਾਰਪੋਰੇਟੀ ਪੱਖੀ ਫ਼ੈਸਲੇ ਕਿਸਾਨ ਤੇ ਮਜ਼ਦੂਰ ਵਿਰੋਧੀ ਅਤੇ ਵੰਡ ਪਾਊ ਪੈਂਤੜੇ ਨਾਨਕ-ਮਰਦਾਨੇ ਦੀ ਦੋਸਤੀ ਦੇ ਵਿਰੁੱਧ ਹਨ | ਆਗੂਆਂ ਨੇ ਭਾਰਤ-ਅਮਰੀਕਾ ਟਰੇਡ ਡੀਲ ਨੂੰ ਭਾਰਤੀ ਕਿਸਾਨੀ ਅਤੇ ਡੇਅਰੀ ਉਦਯੋਗ ਲਈ ਘਾਤਕ ਦੱਸਿਆ | ਉਨ੍ਹਾਂ ਇਸ ਡੀਲ ਉੱਤੇ ਭਾਰਤ ਸਰਕਾਰ ਦੀ ਚੁੱਪੀ 'ਤੇ ਸਵਾਲ ਉਠਾਏ | ਮਨਰੇਗਾ 'ਤੇ ਬੋਲਦਿਆਂ ਦੀਪਕ ਤਲਵਾੜਾ ਨੇ ਕੇਂਦਰ ਸਰਕਾਰ ਨੂੰ ਸਿੱਧੇ ਹੱਥੀਂ ਲਿਆ | ਮਨਰੇਗਾ ਦਾ ਨਾਮ ਹੀ ਨਹੀਂ ਸਗੋਂ ਅਸਲ ਸਵਰੂਪ ਬਦਲ ਕੇ ਮੋਦੀ ਹਕੂਮਤ ਨੇ ਇਸ ਦੇ ਖ਼ਾਤਮੇ ਦੀ ਇਬਾਰਤ ਲਿਖ ਦਿੱਤੀ ਹੈ | ਆਗੂਆਂ ਨੇ ਕਿਰਤ ਸੁਧਾਰਾਂ ਦੇ ਨਾਮ 'ਤੇ ਕਿਰਤ ਕਾਨੂੰਨਾਂ 'ਚ ਸੋਧਾਂ ਕਰਕੇ ਬਣਾਏ ਚਾਰ ਲੇਬਰ ਕੋਡਾਂ ਨੂੰ ਮਜ਼ਦੂਰ ਜਮਾਤ ਲਈ ਘਾਤਕ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ 1 ਕਾਬੂ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਪਲੇਸਮੈਂਟ ਸੈੱਲ ਨੇ ਪ੍ਰੇਰਨਾਦਾਇਕ ਲੈਕਚਰ ਕਰਵਾਇਆ
Ad Position 24