ਸਰਕਾਰੀ ਹਾਈ ਸਕੂਲ ਬੀਰਮਪੁਰ ਵਿਖੇ 2 ਰੋਜ਼ਾ ਬਲਾਕ ਪੱਧਰੀ ਮੇਲਾ ਕਰਵਾਇਆ
ਗੜ੍ਹਸ਼ੰਕਰ, 3 ਨਵੰਬਰ (ਧਾਲੀਵਾਲ)-ਪੀ. ਐੱਸ.
ਗੜ੍ਹਸ਼ੰਕਰ, 3 ਨਵੰਬਰ (ਧਾਲੀਵਾਲ)-ਪੀ.ਐੱਸ. ਸ੍ਰੀ ਸਰਕਾਰੀ ਹਾਈ ਸਕੂਲ ਬੀਰਮਪੁਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਅਤੇ ਬਲਾਕ ਨੋਡਲ ਅਫ਼ਸਰ ਇੰਦਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ ਤਹਿਤ 2 ਰੋਜ਼ਾ ਬਲਾਕ ਪੱਧਰੀ ਮੇਲਾ ਕਰਵਾਇਆ ਗਿਆ। ਮੇਲੇ ’ਚ ਬਲਾਕ ਗੜ੍ਹਸ਼ੰਕਰ-1 ਅਤੇ 2 ਦੇ ਵੱਖ-ਵੱਖ ਸਕੂਲਾਂ ਦੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਤਿੰਨ ਮੁੱਖ ਵਿਸ਼ਿਆਂ ਅਧੀਨ ਆਪਣੇ ਵਿਸ਼ੇ ਨਾਲ ਸਬੰਧਿਤ ਮਾਡਲ ਤਿਆਰ ਕਰਕੇ ਸ਼ਾਨਦਾਰ ਪ੍ਰਦਰਸ਼ਨੀ ਲਗਾਈ। ਇਸ ਮੌਕੇ 31 ਟੀਮਾਂ ਨੇ ਤਿੰਨ ਵਿਸ਼ਿਆਂ ਅਧੀਨ ਭਾਗ ਲਿਆ ਅਤੇ ਆਪਣੇ ਮਾਡਲਾਂ ਤੇ ਰਚਨਾਤਮਿਕ ਗਤੀਵਿਧੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੇਲੇ ਦੌਰਾਨ ਆਰਟ ਇੰਡੀਗ੍ਰੇਟਿਡ ਲਰਨਿੰਗ ਵਿਸ਼ੇ ਵਿਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਬੀਰਮਪੁਰ ਦੀਆਂ ਵਿਦਿਆਰਥਣਾਂ ਵੰਸ਼ਿਕਾ ਅਤੇ ਲਲਿਤਾ ਕੁਮਾਰ ਨੇ ਗਾਈਡ ਅਧਿਆਪਕਾ ਇੰਦਰਜੀਤ ਕੌਰ ਦੀ ਅਗਵਾਈ ਹੇਠ ਪ੍ਰਾਪਤ ਕੀਤਾ। ਦੂਜਾ ਸਥਾਨ ਸਰਕਾਰੀ ਹਾਈ ਸਕੂਲ ਬਸਿਆਲਾ ਦੀ ਵਿਦਿਆਰਥਣ ਮੁਸਕਾਨ ਅਤੇ ਪਿ੍ਰਆ ਨੇ ਗਾਈਡ ਅਧਿਆਪਕ ਨਰਿੰਦਰ ਕੌਰ ਦੀ ਅਗਵਾਈ ਹੇਠ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਦੀਆਂ ਵਿਦਿਆਰਥਣਾਂ ਮਨਿੰਦਰ ਕੌਰ ਅਤੇ ਨਿਧੀ ਨੇ ਗਾਈਡ ਅਧਿਆਪਕਾ ਸਪਨਾ ਸੋਨੀ ਦੀ ਅਗਵਾਈ ਹੇਠ ਪ੍ਰਾਪਤ ਕੀਤਾ। ਇੰਡੀਅਨ ਐਥੋਸ ’ਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਰਾਮਪੁਰ ਬਿਲੜੋਂ ਦੀਆਂ ਵਿਦਿਆਰਥਣ ਸ਼ਿਖਾ ਠਾਕੁਰ ਅਤੇ ਨੰਦਿਨੀ ਨੇ, ਦੂਜਾ ਸਥਾਨ ਸਰਕਾਰੀ ਹਾਈ ਸਕੂਲ ਬੀਰਮਪੁਰ ਦੀਆਂ ਵਿਦਿਆਰਥਣਾਂ ਸੰਜਨਾ ਅਤੇ ਅਮਨਪ੍ਰੀਤ ਕੌਰ ਨੇ, ਤੀਜਾ ਸਥਾਨ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਦੀਆਂ ਵਿਦਿਆਰਥਣਾਂ ਪਾਇਲ ਅਤੇ ਸੰਧਿਆ ਨੇ ਪ੍ਰਾਪਤ ਕੀਤਾ। ਮੇਲੇ ਦੌਰਾਨ ਮਾਡਲਾਂ ਦੇ ਮੁਲਾਂਕਣ ਲਈ ਜਸਪਾਲ ਧੰਜਲ ਲੈਕਚਰਾਰ, ਵਿਜੇ ਕੁਮਾਰ ਭੱਟੀ ਲੈਕਚਰਾਰ, ਹਰਿੰਦਰ ਕੁਮਾਰ ਸਾਇੰਸ ਮਾਸਟਰ, ਜਸਵਿੰਦਰ ਕੁਮਾਰ ਸਾਇੰਸ ਮਾਸਟਰ, ਸ਼ਸ਼ੀ ਕਟਾਰੀਆ ਸਮਾਜਿਕ ਸਿੱਖਿਆ ਮਾਸਟਰ, ਇੰਦਰਜੀਤ ਕੌਰ ਪੰਜਾਬੀ ਮਿਸਟੈੱ੍ਰਸ ਨੇ ਜੱਜਮੈਂਟ ਦੀ ਭੂਮਿਕਾ ਨਿਭਾਈ। ਇਸ ਮੌਕੇ ਬੀ.ਆਰ.ਸੀ. ਰਾਮ ਸਰੂਪ, ਹਰਿਕ੍ਰਿਸ਼ਨ, ਰਾਮ ਕਿਸ਼ਨ, ਭਾਗ ਸਿੰਘ, ਹਰਪਾਲ ਸਹੋਤਾ, ਸੇਵਾਮੁਕਤ ਸਾਇੰਸ ਮਾਸਟਰ ਅਨੂਪਮ ਸ਼ਰਮਾ, ਸੇਵਾ-ਮੁਕਤ ਸਮਾਜਿਕ ਸਿੱਖਿਆ ਮਾਸਟਰ ਜਸਪਾਲ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਅਤੇ ਗਾਈਡ ਅਧਿਆਪਕਾਂ ਦਾ ਸਨਮਾਨ ਪੱਤਰਾਂ ਨਾਲ ਸਨਮਾਨ ਕੀਤਾ ਗਿਆ।