ਬੀਣੇਵਾਲ, 23 ਫਰਵਰੀ (ਬੈਜ ਚੌਧਰੀ)-ਸ੍ਰੀ ਗੁਰੂ ਤੇਗ ਬਹਾਦਰ ਜੀ ਮਾਰਗ (ਗੜ੍ਹਸ਼ੰਕਰ-ਸ਼੍ਰੀ ਅਨੰਦਪੁਰ ਸਾਹਿਬ ਰੋਡ ਤੇ ਪਿੰਡ ਕੁੱਕੜ ਮਜਾਰਾ ਤੋਂ ਕਾਹਨਪੁਰ ਖੂਹੀ ਤਕ ਸੰਤ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਵਾਲਿਆਂ ਵਲੋਂ ਸ਼ੁਰੂ ਕੀਤੀ ਸੜਕ ਦੇ ਰਹਿੰਦੇ ਹਿੱਸੇ 'ਤੇ ਲੁੱਕ ਪਾਉਣ ਦਾ ਕੰਮ ਅਜ ਸ਼ੁਰੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਦਲਜੀਤ ਸਿੰਘ ਬੈਂਸ ਖੁਰਦਾਂ ਅਤੇ ਠੇਕੇਦਾਰ ਮਨਜਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦਾ ਨਿਰਮਾਣ ਕਾਰਜ ਕਾਰ ਸੇਵਾ ਵਾਲੇ ਸੰਤਾਂ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿਚ 16 ਫਰਵਰੀ 2024 ਨੂੰ ਆਰੰਭ ਕੀਤਾ ਗਿਆ ਸੀ | ਸੜਕ ਦਾ ਬਹੁਤ ਸਾਰਾ ਹਿੱਸਾ ਬਣ ਕੇ ਤਿਆਰ ਹੋ ਚੁੱਕਾ ਹੈ | ਹੁਣ ਤੀਸਰੇ ਫੇਸ (ਜੰਗਲੀ ਪਹਾੜੀਆਂ ਵਿਚ) ਅੱਜ ਲੱੁਕ ਪਾਉਣ ਦਾ ਕੰਮ ਅਰਦਾਸ ਕਰਨ ਤੋਂ ਬਾਅਦ ਬਕਾਇਦਾ ਸ਼ੁਰੂ ਕਰ ਦਿੱਤਾ ਗਿਆ ਹੈ | ਦਲਜੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸੜਕ 'ਤੇ ਵਾਹਨਾਂ ਦੀ ਜ਼ਿਆਦਾ ਆਵਾਜਾਈ ਅਤੇ ਪਹਾੜੀ ਖੇਤਰ ਦੇ ਮੱਦੇ ਨਜ਼ਰ ਸੜਕ 'ਤੇ 7 ਲੱਖ ਟਨ ਰੋੜੀ ਬਜਰੀ ਵਾਧੂ ਪਾਕੇ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਸੜਕ ਤੇ ਭਾਰੀ ਵਾਹਨਾਂ ਦੇ ਲੰਘਣ ਵੇਲੇ ਸੜਕ ਦਾ ਨੁਕਸਾਨ ਨਾ ਹੋ ਸਕੇ | ਇਸ ਮੌਕੇ ਬਾਬਾ ਸਤਨਾਮ ਸਿੰਘ ਕਾਰਸੇਵਾ ਵਾਲੇ, ਦਲਜੀਤ ਸਿੰਘ ਬੈਂਸ, ਡਾ.ਗੁਰਮੇਲ ਸਿੰਘ ਕੜਿਆਲ, ਬਾਬਾ ਵਿਰਸਾ ਸਿੰਘ ਸ਼ਾਹ ਲੋਪੋਕੇ, ਸਿਮਰਨ ਸਿੰਘ ਵੜੈਚ ਅੰਮਿ੍ਤਸਰ, ਹਰਪਾਲ ਸਿੰਘ ਪਾਲੀ, ਕਸ਼ਮੀਰ ਸਿੰਘ ਸਾਹਦੜਾ, ਹਰਜਾਪ ਸਿੰਘ ਜਾਪਾ, ਜੁਗਰਾਜ ਸਿੰਘ, ਪਾਲ ਸਿੰਘ, ਮਨਪ੍ਰੀਤ ਸਿੰਘ ਜੱਗਾ, ਜਥੇਦਾਰ ਚਾਨਣ ਸਿੰਘ, ਹੀਰਾ ਸਿੰਘ ਪੰਨੂੰ, ਨਿਰਮਲ ਸਿੰਘ ਬੋੜਾ ਅਤੇ ਬਲਵੀਰ ਸਿੰਘ ਹਾਜ਼ਰ ਸਨ |