05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵਲੋਂ ਸਚਦੇਵਾ ਸਟਾੱਕਸ ਹੁਸ਼ਿਆਰਪੁਰ ਸਾਈਕਲੋਥਾਨ 8 ਨੂੰ

Ad Position 21
No active advertisement
ਅਜੀਤ ਡੈਸਕ 24-02-2026
ਹੁਸ਼ਿਆਰਪੁਰ, 23 ਫਰਵਰੀ (ਬਲਜਿੰਦਰਪਾਲ ਸਿੰਘ)-ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵਲੋਂ 8 ਮਾਰਚ ਨੂੰ ਸਚਦੇਵਾ ਸਟਾੱਕਸ ਹੁਸ਼ਿਆਰਪੁਰ ਸਾਈਕਲੋਥਾਨ-2026 ਕਰਵਾਈ ਜਾ ਰਹੀ ਹੈ | ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਕਲੱਬ ਮੈਂਬਰਾਂ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਵਾਰ ਕਰਵਾਈ ਜਾ ਰਹੀ ਸਾਈਕਲੋਥਾਨ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਸਮਰਪਿਤ ਹੋਵੇਗੀ ਅਤੇ ਇਸ ਦੌਰਾਨ ਸਮਾਜ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ | ਸਚਦੇਵਾ ਨੇ ਦੱਸਿਆ ਕਿ ਇਸ ਸਾਈਕਲੋਥਾਨ 'ਚ 150 ਪ੍ਰੋਫੈਸ਼ਨਲ ਰਾਈਡਰ ਹੀ ਭਾਗ ਲੈਣਗੇ, ਜੋ ਕਿ 6 ਵੱਖ-ਵੱਖ ਸੂਬਿਆਂ ਨਾਲ ਸਬੰਧਿਤ ਹੋਣਗੇ | ਇਹ ਸਾਈਕਲੋਥਾਨ 100 ਕਿੱਲੋਮੀਟਰ ਦੀ ਹੋਵੇਗੀ, ਜੋ ਹੁਸ਼ਿਆਰਪੁਰ ਤੋਂ ਸਵੇਰੇ 7:30 ਵਜੇ ਸ਼ੁਰੂ ਹੋਵੇਗੀ ਅਤੇ ਦਸੂਹਾ, ਉੱਚੀ ਬਸੀ ਤੋਂ ਹੁੰਦੀ ਹੋਈ ਵਾਪਸ ਪਰਤੇਗੀ | ਇਸ ਸਾਈਕਲੋਥਾਨ 'ਚ ਜੋ ਵੀ ਰਾਈਡਰ ਭਾਗ ਲੈਣਗੇ, ਉਹ ਸਚਦੇਵਾ ਸਟਾੱਕਸ ਦੇ ਬੂਲਾਂਵਾੜੀ ਵਿਖੇ ਸਥਿਤ ਮੁੱਖ ਦਫ਼ਤਰ ਵਿਖੇ ਸਵੇਰੇ 6:30 ਵਜੇ ਰਿਪੋਰਟ ਕਰਨਗੇ | ਸਚਦੇਵਾ ਨੇ ਕਿਹਾ ਕਿ ਸਚਦੇਵਾ ਸਟਾੱਕਸ ਹੁਸ਼ਿਆਰਪੁਰ ਸਾਈਕਲੋਥਾਨ ਵਲੋਂ ਹਰ ਵਾਰ ਆਪਣਾ ਥੀਮ ਸਮਾਜ ਦੀ ਭਲਾਈ ਨੂੰ ਸਾਹਮਣੇ ਰੱਖ ਕੇ ਚੁਣਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਪੰਜਾਬ ਦੀ 'ਆਪ' ਸਰਕਾਰ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ ਅਤੇ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਇਸ ਮੁਹਿੰਮ 'ਚ ਆਪਣਾ ਵਿਸ਼ੇਸ਼ ਯੋਗਦਾਨ ਪਾਈਏ | ਇਸ ਮੌਕੇ ਉੱਤਮ ਸਿੰਘ ਸਾਬੀ, ਮੁਨੀਰ ਨਾਜਰ, ਉਂਕਾਰ ਸਿੰਘ, ਸੌਰਵ ਸ਼ਰਮਾ, ਗੁਰਮੇਲ ਸਿੰਘ, ਤਰਲੋਚਨ ਸਿੰਘ, ਅਮਰਿੰਦਰ ਸਿੰਘ, ਰੋਹਿਤ ਬਸੀ, ਕੁਮਾਰ ਕੇਸ਼ਵ, ਸਾਗਰ ਸੈਣੀ, ਦੌਲਤ ਸਿੰਘ ਆਦਿ ਹਾਜ਼ਰ ਸਨ |
ਸਚਦੇਵਾ ਸਟਾੱਕਸ ਹੁਸ਼ਿਆਰਪੁਰ ਸਾਈਕਲੋਥਾਨ-2026 ਸਬੰਧੀ ਜਾਣਕਾਰੀ ਦਿੰਦੇ ਹੋਏ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ | ਉਨ੍ਹਾਂ ਨਾਲ ਉੱਤਮ ਸਿੰਘ ਸਾਬੀ, ਮੁਨੀਰ ਨਾਜਰ, ਉਂਕਾਰ ਸਿੰਘ, ਸੌਰਵ ਸ਼ਰਮਾ ਤੇ ਹੋਰ | ਤਸਵੀਰ : ਹਮਸ਼ਾਇਨ ਸਟੂਡੀਓ


Ad Position 22
No active advertisement
ਪਿਛਲੀ ਖ਼ਬਰ ਕਾਹਨਪੁਰ ਖੂਹੀ-ਕੁੱਕੜ ਮਜਾਰ ਸੜਕ 'ਤੇ ਲੁੱਕ ਪਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਸੈਲਾ ਖ਼ੁਰਦ 'ਚ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕਰਨ ਨਾਲ ਟਰੈਫ਼ਿਕ ਹੋਈ ਹਾਲੋਂ ਬੇਹਾਲ
Ad Position 24