ਚੱਬੇਵਾਲ, 23 ਫ਼ਰਵਰੀ (ਰਾਜੀਵ ਭਾਰਦਵਾਜ)-ਪਿੰਡ ਪੱਟੀ ਵਿਖੇ ਐਨ.ਆਰ.ਆਈ. ਭਰਾਵਾਂ, ਯੂਥ ਕਲੱਬ ਪੱਟੀ ਅਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਕਰਵਾਏ ਗਏ | ਓਪਨ ਵਰਗ ਦਾ ਫਾਈਨਲ ਮੈਚ ਠੱਕਰੋਵਾਲ ਦੀ ਟੀਮ ਨੇ ਭੋਡਾ ਸਪਰਾਏ ਦੀ ਟੀਮ ਨੂੰ ਪੈਨਲਟੀ ਕਿੱਕ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ, ਵਿਜੇਤਾ ਟੀਮ ਨੂੰ 61000 ਰੁਪਏ ਨਕਦ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਅਤੇ ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਭੋਡਾ ਸਪਰਾਏ ਨੂੰ 41000 ਰੁਪਏ ਨਕਦ ਅਤੇ ਟਰਾਫ਼ੀ ਦਿੱਤੀ ਗਈ | ਇਸੇ ਤਰ੍ਹਾਂ ਪਿੰਡ ਪੱਧਰ 'ਚ ਫਾਈਨਲ ਮੁਕਾਬਲਾ ਪਿੰਡ ਰਹੱਲੀ ਅਤੇ ਪਿੰਡ ਜਗਜੀਤਪੁਰ ਵਿਚਕਾਰ ਖੇਡਿਆ ਗਿਆ, ਜਿਸ 'ਚ ਰਹੱਲੀ ਦੀ ਟੀਮ ਨੇ ਜਗਜੀਤਪੁਰ ਨੂੰ 3-0 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ | ਪਹਿਲੇ ਸਥਾਨ ਤੇ ਆਉਣ ਵਾਲੀ ਰਹੱਲੀ ਦੀ ਟੀਮ ਨੂੰ 31000 ਰੁਪਏ ਨਗਦ ਤੇ ਟਰਾਫ਼ੀ ਦਿੱਤੀ ਗਈ, ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਜਗਜੀਤਪੁਰ ਨੂੰ 21000 ਰੁਪਏ ਤੇ ਟਰਾਫ਼ੀ ਦਿੱਤੀ ਗਈ | ਅੰਡਰ 14 'ਚ ਫਾਈਨਲ ਮੈਚ ਗੋਂਦਪੁਰ ਅਤੇ ਪਿੰਡ ਪੱਟੀ ਦੇ ਬੱਚਿਆਂ ਵਿਚਕਾਰ ਖੇਡਿਆ ਗਿਆ, ਜਿਸ 'ਚ ਗੋਂਦਪੁਰ ਦੀ ਜੇਤੂ ਰਹੀ | ਇਸੇ ਦੌਰਾਨ ਕੁੜੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਇਕ ਕੁੜੀਆਂ ਦੀਆਂ ਫੁੱਟਬਾਲ ਟੀਮਾਂ ਦਾ ਮੁਕਾਬਲਾ ਵੀ ਕਰਵਾਇਆ ਗਿਆ | ਕੁੜੀਆਂ ਦੀ ਕਿੱਕਰ ਅਕੈਡਮੀ ਜਲੰਧਰ ਅਤੇ ਦੁਆਬਾ ਫੁੱਟਬਾਲ ਅਕੈਡਮੀ ਜਲੰਧਰ ਦਾ ਮੈਚ ਕਰਵਾਇਆ ਗਿਆ, ਜਿਸ ਵਿਚ ਕਿੱਕਰ ਅਕੈਡਮੀ ਜੇਤੂ ਰਹੀ | ਪਹਿਲੇ ਸਥਾਨ 'ਤੇ ਆਉਣ ਵਾਲੀ ਕਿੱਕਰ ਅਕੈਡਮੀ ਨੂੰ 15000 ਰੁਪਏ ਨਕਦ ਅਤੇ ਦੂਸਰੇ ਨਵੰਬਰ ਤੇਲਰਹੂ ਦੁਆਬਾ ਫੁੱਟਬਾਲ ਅਕੈਡਮੀ ਨੂੰ 11000 ਰੁਪਏ ਨਕਦ ਇਨਾਮ ਦਿੱਤਾ ਗਿਆ | ਖਿਡਾਰੀਆਂ ਨੂੰ ਇਨਾਮ ਦੇਣ ਲਈ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਡਾ: ਇਸ਼ਾਂਕ ਕੁਮਾਰ ਨੇ ਸ਼ਮੂਲੀਅਤ ਕੀਤੀ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਮਨਪ੍ਰੀਤ ਸਿੰਘ ਮਨੀ, ਗੁਰਪ੍ਰੀਤ ਸਿੰਘ ਗੋਪੀ, ਹਰਮਨ ਸਿੰਘ ਦੀਪੂ, ਅੰਮਿ੍ਤਪਾਲ ਯੂ ਕੇ, ਗਗਨਦੀਪ ਸਿੰਘ, ਇੰਦਰਜੀਤ ਸਿੰਘ, ਨੰਬਰਦਾਰ ਰਿੰਕੂ , ਹਰੀਸ਼ ਸ਼ਰਮਾ, ਬਲਜਿੰਦਰ ਸਿੰਘ, ਸੰਦੀਪ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਮਪਰੀਤ ਸਿੰਘ, ਓਾਕਾਰ ਸਿੰਘ, ਮੋਨੂੰ ਬੰਗੜ, ਕਲੱਬ ਦੇ ਪ੍ਰਧਾਨ ਦੀਦਾਰ ਸਿੰਘ ਬਿੱਲਾ, ਉਪ ਪ੍ਰਧਾਨ ਦਲਜੀਤ ਸਿੰਘ ਗਿੱਲ, ਬਲਜਿੰਦਰ ਸਿੰਘ ਬੰਟੀ, ਜਸਵਿੰਦਰ ਸਿੰਘ ਅਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਨੌਜਵਾਨ ਸਭਾ ਪੱਟੀ ਦੇ ਅਹੁਦੇਦਾਰ ਹਾਜ਼ਰ ਸਨ |