05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਹਿਮਾਚਲ ਸਰਕਾਰ ਵਲੋਂ ਪੰਜਾਬ-ਹਿਮਾਚਲ ਬਾਰਡਰ 'ਤੇ ਐਂਟਰੀ ਫ਼ੀਸ ਵਧਾਉਣ ਦੀ ਨਿੰਦਾ - ਐਡ. ਘੁੰਮਣ

Ad Position 21
No active advertisement
ਅਜੀਤ ਡੈਸਕ 24-02-2026
ਤਲਵਾੜਾ, 23 ਫਰਵਰੀ (ਮਹਿਤਾ)- ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਸ. ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਮੈਂ ਹਿਮਾਚਲ ਸਰਕਾਰ ਵਲੋਂ ਪੰਜਾਬ ਹਿਮਾਚਲ ਬਾਰਡਰ 'ਤੇ ਐਂਟਰੀ ਫ਼ੀਸ ਵਧਾਉਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ | ਐਡ. ਘੁੰਮਣ ਨੇ ਕਿਹਾ ਕਿ ਹਿਮਾਚਲ ਤੋਂ ਪੰਜਾਬ ਆਉਣ ਵਾਲਿਆਂ ਲਈ ਕੋਈ ਵੀ ਐਂਟਰੀ ਫ਼ੀਸ ਨਹੀਂ ਰੱਖੀ ਗਈ | ਇਸ ਲਈ ਪੰਜਾਬ ਤੋਂ ਹਿਮਾਚਲ ਜਾਣ ਵਾਲਿਆਂ ਲਈ ਉਂਝ ਤਾਂ ਐਂਟਰੀ ਫ਼ੀਸ ਚਾਹੀਦੀ ਹੀ ਨਹੀਂ | ਪਰੰਤੂ ਜੇਕਰ ਹਿਮਾਚਲ ਸਰਕਾਰ ਵਲੋਂ ਪੰਜਾਬ ਤੋਂ ਹਿਮਾਚਲ ਜਾਣ ਵਾਲਿਆਂ ਲਈ ਕੋਈ ਵੀ ਐਂਟਰੀ ਫ਼ੀਸ ਰੱਖੀ ਗਈ ਹੈ ਉਸ ਨੂੰ ਸਮੇਂ-ਸਮੇਂ ਸਿਰ ਵਧਾਉਣਾ ਨਹੀਂ ਚਾਹੀਦਾ ਕਿਉਂਕਿ ਰੋਜ਼ਾਨਾ ਆਉਣ ਜਾਊਣ ਵਾਲਿਆਂ ਦਾ ਕਾਫ਼ੀ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਹਿਮਾਚਲ ਪੂਰੇ ਭਾਰਤ ਵਿਚੋਂ ਟੂਰਿਸਟ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ਲਈ ਸ਼ਰਧਾਲੂ ਵੱਡੀ ਗਿਣਤੀ ਵਿਚ ਜਾਂਦੇ ਹਨ | ਇਸ ਲਈ ਹਿਮਾਚਲ ਸਰਕਾਰ ਨੂੰ ਚਾਹੀਦਾ ਹਰ ਪਾਸੇ ਵੇਖਦੇ ਹੋਏ ਉਂਝ ਤਾਂ ਐਂਟਰੀ ਫ਼ੀਸ ਬੰਦ ਹੀ ਕੀਤੀ ਜਾਣੀ ਚਾਹੀਦੀ ਹੈ ਜਾਂ ਫਿਰ ਉਸ ਵਿਚ ਕੀਤਾ ਵਾਧਾ ਵਾਪਸ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਵਾਧਾ ਵਾਪਸ ਨਹੀਂ ਕੀਤਾ ਤਾਂ ਮਜਬੂਰਨ ਹਿਮਾਚਲ ਤੋਂ ਪੰਜਾਬ ਆਉਣ ਵਾਲਿਆਂ ਲਈ ਵੀ ਐਂਟਰੀ ਫ਼ੀਸ ਲਗਾਉਣੀ ਪਵੇਗੀ | ਇਸ ਮੌਕੇ ਤੇ ਚੇਅਰਮੈਨ ਮਾਰਕੀਟ ਦਸੂਹਾ ਸ. ਕੇ. ਪੀ. ਸੰਧੂ, ਐਮ. ਸੀ. ਜੋਗਿੰਦਰਪਾਲ ਛਿੰਧਾ, ਵਿਕਰਾਂਤ, ਯੋਤੀ ਦਵਿੰਦਰਪਾਲ ਸਿੰਘ ਸੇਠੀ, ਪ੍ਰਧਾਨ ਆਸ਼ੂ ਅਰੋੜਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਲੱਮ ਏਰੀਆ ਮੱਕੋਵਾਲ ਵਿਖੇ ਤਪਦਿਕ ਸੰਬੰਧੀ ਜਾਗਰੂਕਤਾ ਕੈਂਪ ਅਗਲੀ ਖ਼ਬਰ ਫੁੱਟਬਾਲ ਟੂਰਨਾਮੈਂਟ ਦੇ ਓਪਨ ਵਰਗ ਦੇ ਫਾਈਨਲ 'ਚ ਠੱਕਰੋਵਾਲ, ਪਿੰਡ ਪੱਧਰ 'ਚ ਰਹੱਲੀ ਤੇ ਅੰਡਰ-14 'ਚ ਗੋਂਦਪੁਰ ਰਹੇ ਜੇ...
Ad Position 24