ਗੜ੍ਹਸ਼ੰਕਰ, 23 ਫਰਵਰੀ (ਧਾਲੀਵਾਲ)-ਹਰਸੇਵਾ ਮੈਡੀਕਲ ਟਰੱਸਟ ਯੂ.ਕੇ. ਵਲੋਂ ਐੱਨ.ਆਰ.ਆਈਜ਼, ਗ੍ਰਾਮ ਪੰਚਾਇਤ ਅਤੇ ਮੋਰਾਂਵਾਲੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਵਿਚ ਉਨ੍ਹਾਂ ਦੇ ਨਾਨਕੇ ਪਿੰਡ ਮੋਰਾਂਵਾਲੀ ਦੇ ਮਾਤਾ ਵਿੱਦਿਆਵਤੀ ਸਰਕਾਰੀ ਹਸਪਤਾਲ ਵਿਖੇ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਉਪਰੰਤ ਗੁਰੂ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਕੈਂਪ ਦਾ ਉਦਘਾਟਨ ਬਾਬਾ ਗੁਰਬਚਨ ਸਿੰਘ ਜੀ ਪਠਲਾਵਾ ਵਾਲਿਆਂ ਵਲੋਂ ਕੀਤਾ ਗਿਆ | ਕੈਂਪ ਵਿਚ ਹਰ ਵਿਭਾਗ ਤੋਂ ਸੁਪਰ ਸਪੈਸ਼ਲਿਸਟ ਡਾਕਟਰ ਸਾਹਿਬਾਨਾਂ ਨੇ ਮਰੀਜ਼ਾਂ ਦੀ ਜਾਂਚ ਕੀਤੀ | ਇਸ ਮੌਕੇ ਲਿਵਾਸਾ ਹਸਪਤਾਲ ਨਵਾਂਸ਼ਹਿਰ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾਕਟਰ ਸਾਹਿਬਾਨ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਪੈਰਾ ਮੈਡੀਕਲ ਸਟਾਫ਼ ਨੇ ਕੈਂਪ ਦੀ ਸਫ਼ਲਤਾ ਲਈ ਯੋਗਦਾਨ ਪਾਇਆ | ਸੋਹਾਨਾ ਹਸਪਤਾਲ ਮੁਹਾਲੀ ਅਤੇ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੀਆਂ ਟੀਮਾਂ ਨੇ ਕੈਂਸਰ ਸਬੰਧੀ ਮਰੀਜਾਂ ਦੀ ਜਾਂਚ ਕੀਤੀ | ਡਾ. ਵਰੁਣ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਰਾਏ ਹਸਪਤਾਲ ਗੜ੍ਹਸ਼ੰਕਰ ਨੇ ਅ ੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ | ਕੈਂਪ ਵਿਚ ਜਨਰਲ ਮੈਡੀਕਲ ਜਾਂਚ ਕੈਂਪ ਵਿਚ 1150 ਮਰੀਜ਼ਾਂ, ਅੱਖਾਂ ਦੀਆਂ ਬਿਮਾਰੀਆਂ ਦੇ 800, ਕੈਂਸਰ ਜਾਂਚ ਦੇ 599 ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਅਵਤਾਰ ਸਿੰਘ ਰਾਏ ਗ੍ਰੇਵਜੈਂਡ ਯੂ.ਕੇ., ਅਵਤਾਰ ਸਿੰਘ ਬਰਮਿੰਘਮ, ਬਲਵੀਰ ਸਿੰਘ ਹੇਅਰ ਕੈਨੇਡਾ, ਬਲਵੀਰ ਸਿੰਘ ਹੀਰ ਯੂ.ਕੇ., ਗੁਰਦਿਆਲ ਸਿੰਘ ਰਾਏ ਯੂ.ਕੇ., ਗੁਰਦਿਆਲ ਸਿੰਘ ਐੱਮ.ਬੀ.ਈ. ਯੂ.ਕੇ., ਦਵਿੰਦਰ ਸਿੰਘ ਰਾਏ ਕੈਨੇਡਾ, ਜੋਰਾਵਰ ਸਿੰਘ ਰਾਏ ਯੂ.ਕੇ., ਅਮਰਜੀਤ ਸਿੰਘ ਰਾਏ ਗ੍ਰੇਵਜੈਂਡ ਯੂ.ਕੇ., ਕਸ਼ਮੀਰ ਸਿੰਘ ਹੀਰ, ਤਜਿੰਦਰ ਰਣਦੇਵ, ਏਕ ਨੂਰ ਸਵੈ ਸੇਵੀ ਸੰਸਥਾ ਦੇ ਅਹੁਦੇਦਾਰ, ਸ਼੍ਰੋਮਣੀ ਕਮੇਟੀ ਮੈਂਬਰ ਡਾ. ਜੰਗ ਬਹਾਦਰ ਸਿੰਘ ਰਾਏ, ਬਾਬਾ ਚਰਨਜੀਤ ਸਿੰਘ, ਬਾਬਾ ਸਵਰਨਜੀਤ ਸਿੰਘ, ਚਰਨਜੀਤ ਸਿੰਘ ਭੰਗੂ, ਡਾ. ਰਘਵੀਰ ਸਿੰਘ ਰਿਟਾ. ਐੱਸ.ਐੱਮ.ਓ., ਡਾ. ਨਵਨਦੀਪ ਐੱਸ.ਐੱਮ.ਓ.., ਜਸਵੀਰ ਸਿੰਘ ਰਾਏ ਤੇ ਹੋਰ ਸਖਸ਼ੀਅਤਾਂ ਨੇ ਹਾਜ਼ਰੀ ਭਰੀ | ਮਰੀਜ਼ਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ | ਕੈਂਪ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਅਵਤਾਰ ਸਿੰਘ ਬਰਾੜ ਵਲੋਂ ਨਿਭਾਈ ਗਈ |