06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਰੇਲਗੱਡੀ ਦੀ ਲਪੇਟ 'ਚ ਆਉਣ ਨਾਲ 1 ਵਿਅਕਤੀ ਦੀ ਮੌਤ

Ad Position 21
No active advertisement
ਅਜੀਤ ਡੈਸਕ 24-02-2026
ਮੁਕੇਰੀਆਂ, 23 ਫਰਵਰੀ (ਰਾਮਗੜ੍ਹੀਆ)- ਅੱਜ ਜਲੰਧਰ ਪਠਾਨਕੋਟ ਰੇਲਵੇ ਟਰੈਕ 'ਤੇ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਲਗਭਗ 50 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਮੁਕੇਰੀਆਂ ਰੇਲਵੇ ਚੌਕੀ ਦੇ ਇੰਚਾਰਜ ਏ.ਐਸ.ਆਈ ਮਲਕੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁਕੇਰੀਆਂ-ਭੰਗਾਲਾ ਲਾਈਨ 'ਤੇ ਰੇਲਵੇ ਫਲਾਈਓਵਰ ਦੇ ਨੇੜੇ ਫਾਟਕ ਨੰਬਰ 73/30, 32 ਮੁਹੱਲਾ ਗੁਰਦੇਵਪੁਰ (ਮੁਕੇਰੀਆਂ) ਵਿਖੇ ਰੇਲਗੱਡੀ ਦੀ ਲਪੇਟ ਵਿਚ ਆਉਣ ਨਾਲ ਲਗਭਗ 50 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚਣ 'ਤੇ ਲਾਸ਼ ਦੀ ਪਛਾਣ ਨਹੀਂ ਹੋ ਸਕੀ ਅਤੇ ਉਸ ਨੰੂ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਪਛਾਣ ਲਈ 72 ਘੰਟਿਆਂ ਲਈ ਮੁਕੇਰੀਆਂ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਆਲ ਪੰਜਾਬ ਡੀ.ਐਸ.ਟੀ.ਸੀ.ਟੀ.ਐਸ ਕੰਟਰੈਕਟ ਇੰਸਟਰਕਟਰ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਹਰਸੇਵਾ ਮੈਡੀਕਲ ਟਰੱਸਟ ਯੂ.ਕੇ. ਨੇ ਸ਼ਹੀਦ ਭਗਤ ਸਿੰਘ ਯਾਦਗਾਰੀ ਸਾਲਾਨਾ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ
Ad Position 24