06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੜ੍ਹਸ਼ੰਕਰ ਪੁਲਿਸ ਨੇ ਮਹਿੰਦਵਾਣੀ ਵਿਖੇ ਹੋਏ ਔਰਤ ਦੇ ਅੰਨ੍ਹੇ ਕਤਲ ਕੇਸ ਨੂੰ ਸੁਲਝਾਇਆ

Ad Position 21
No active advertisement
ਅਜੀਤ ਡੈਸਕ 24-02-2026
ਗੜ੍ਹਸ਼ੰਕਰ/ਹੁਸ਼ਿਆਰ 23 ਫਰਵਰੀ (ਧਾਲੀਵਾਲ, ਹਰਪ੍ਰੀਤ ਕੌਰ)-ਬਲਾਕ ਦੇ ਪਿੰਡ ਮਹਿੰਦਵਾਣੀ ਵਿਖੇ ਹੋਏ ਔਰਤ ਦੇ ਅੰਨੇ ਕਤਲ ਕੇਸ ਨੂੰ ਗੜ੍ਹਸ਼ੰਕਰ ਪੁਲਿਸ ਨੇ ਸੁਲਝਾ ਕੇ ਔਰਤ ਦੇ ਕਾਤਲ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ ਹੈ | ਇਥੇ ਡੀ.ਐੱਸ.ਪੀ. ਦਲਜੀਤ ਸਿੰਘ ਖੱਖ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਦਿਨੀ ਪਿੰਡ ਮਹਿੰਦਵਾਣੀ ਵਿਖੇ ਹੋਏ ਹਾਈ ਪ੍ਰੋਫਾਈਲ ਬਲਾਈਾਡ ਮਡਰ ਨੂੰ ਟ੍ਰੇਸ ਕਰਦੇ ਹੋਏ ਮੁਕੱਦਮੇ ਦੇ ਦੋਸ਼ੀ ਰਾਕੇਸ਼ ਕੁਮਾਰ ਪੁੱਤਰ ਲੇਟ ਰੌਸ਼ਨ ਲਾਲ ਵਾਸੀ ਮਹਿੰਦਵਾਣੀ ਨੂੰ ਸ਼ਾਹਪੁਰ ਘਾਟੇ ਤੋਂ 22 ਫਰਵਰੀ ਨੂੰ ਸ਼ਾਮ 7 ਵਜੇ ਗਿ੍ਫਤਾਰ ਕੀਤਾ ਗਿਆ ਹੈ ਤੇ ਗਿ੍ਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਉਸਦਾ 3 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਵਾਰਦਾਤ ਵਿਚ ਵਰਤਿਆ ਗਿਆ, 32 ਬੋਰ ਦਾ ਪਿਸਤੌਲ, 3 ਜ਼ਿੰਦਾ ਕਾਰਤੂਸ ਅਤੇ ਇਕ ਦਾਤਰ ਸਮੇਤ ਇਕ ਪਲਟੀਨਾ ਮੋਟਰਸਾਈਕਲ ਪੀ.ਬੀ. 16 ਐੱਫ 7663 ਬ੍ਰਾਮਦ ਕੀਤਾ ਹੈ | ਡੀ.ਐੱਸ.ਪੀ. ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਲੰਘੀ 7 ਫਰਵਰੀ ਨੂੰ ਰਚਨਾ (60) ਪਤਨੀ ਸ਼ਾਮ ਲਾਲ ਵਾਸੀ ਮਹਿੰਦਵਾਣੀ ਦਾ ਕੁਟੀਆ ਤੋਂ ਸਵੇਰੇ 5.30 ਵਜੇ ਮੱਥਾ ਟੇਕ ਕੇ ਵਾਪਸ ਆਉਂਦੇ ਸਮੇਂ ਮੋਟਰਸਾਈਕਲ 'ਤੇ ਸਵਾਰ ਅਣਪਛਾਤੇ ਵਿਅਕਤੀ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਡੀ.ਐੱਸ.ਪੀ. ਦਲਜੀਤ ਸਿੰਘ ਖੱਖ ਦੀ ਅਗਵਾਈ ਹੇਠ ਇਕ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਸੀ | ਟੀਮ ਵਲੋਂ ਦਿਨ ਰਾਤ ਮਿਹਨਤ ਕਰਦੇ ਹੋਏ ਵੱਖ-ਵੱਖ ਵਿਸ਼ਿਆਂ 'ਤੇ ਕੰਮ ਕੀਤਾ ਅਤੇ ਇਸ ਹਾਈ ਪ੍ਰੋਫਾਈਲ ਅੰਨੇ ਕਤਲ ਨੂੰ ਸੁਲਝਾ ਲਿਆ | ਉਨ੍ਹਾਂ ਦੱਸਿਆ ਕਿ ਕਤਲ ਕੇਸ ਦੇ ਦੋਸ਼ੀ ਰਾਕੇਸ਼ ਕੁਮਾਰ ਨੇ ਮੰਨਿਆ ਕਿ ਉਹ ਰੈਡੀਮੇਟ ਕੱਪੜੇ ਦੀ ਪਿੰਡ ਗੋਂਦਪੁਰ ਹਿਮਾਚਲ ਪ੍ਰਦੇਸ਼ ਵਿਚ ਦੁਕਾਨ ਕਰਦਾ ਹੈ | ਉਸ ਦੇ ਪਿਤਾ ਰੌਸ਼ਨ ਲਾਲ ਦੀ ਕੁਝ ਸਮਾਂ ਪਹਿਲਾ ਮੌਤ ਹੋ ਗਈ ਸੀ | ਰਾਕੇਸ਼ ਕੁਮਾਰ ਨੂੰ ਪੂਰਾ ਸ਼ੱਕ ਸੀ ਕਿ ਉਸਦੀ ਚਾਚੀ ਰਚਨਾ ਪਤਨੀ ਸ਼ਾਮ ਲਾਲ ਵਲੋਂ ਉਸਦੇ ਘਰ ਕਾਲਾ ਜਾਦੂ ਟੂਣਾ ਕੀਤਾ ਹੋਇਆ ਹੈ | ਜਿਸ ਕਰਕੇ ਉਸਦੇ ਪਿਤਾ ਦੀ ਮੌਤ ਹੋਈ ਹੈ ਅਤੇ ਉਸਦੇ ਕੱਪੜੇ ਦੀ ਦੁਕਾਨ ਵੀ ਨਹੀਂ ਚੱਲ ਰਹੀ | ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਦੋਸ਼ੀ ਵਲੋਂ ਆਪਣੀ ਚਾਚੀ ਨੂੰ ਜਾਨ ਤੋਂ ਮਾਰਨ ਦੀ ਵਿਉਂਤ ਬਣਾਈ ਗਈ | ਦੋਸ਼ੀ ਨੇ ਕਤਲ ਤੋਂ ਪਹਿਲਾ ਵੀ ਦੋ ਵਾਰ ਸਵੇਰੇ ਕੁਟੀਆ ਨੂੰ ਜਾਂਦੀ ਆਪਣੀ ਚਾਚੀ ਨੂੰ ਮਾਰਨਾ ਚਾਹਿਆ ਪਰ ਡਰ ਗਿਆ ਤੇ ਮਾਰ ਨਾ ਸਕਿਆ | ਫਿਰ ਰਾਕੇਸ਼ ਕੁਮਾਰ ਨੇ ਆਪਣੀ ਨਿੱਜੀ ਕਾਰ 'ਤੇ ਆਪਣੀ ਘਰਵਾਲੀ ਤੇ ਬੱਚਿਆਂ ਨੂੰ ਦੋ ਦਿਨ ਪਹਿਲਾ ਸਹੁਰੇ ਪਿੰਡ ਮੈਲੀ ਛੱਡ ਦਿੱਤਾ ਤੇ ਆਪਣੀ ਕਾਰ ਖਰਾਬ ਹੋਣ ਦਾ ਬਹਾਨਾ ਲਗਾ ਕੇ ਇਕ ਢਾਬੇ ਵਾਲੇ ਕੋਲ ਪਿੰਡ ਗੋਂਦਪੁਰ ਦੇ ਮਾਲਕ ਕਰਮ ਚੰਦ ਪੁੱਤਰ ਪ੍ਰੇਮ ਚੰਦ ਵਾਸੀ ਬਖਲੌਰ ਖੱਡ ਥਾਣਾ ਨੂਰਪੁਰ ਬੇਦੀ ਕੋਲ ਛੱਡ ਕੇ ਉਸਦਾ ਮੋਟਰਸਾਈਕਲ ਮੰਗ ਕੇ ਆਪਣੇ ਘਰ ਆ ਗਿਆ ਤੇ ਅਗਲੇ ਦਿਨ 7 ਫਰਵਰੀ ਨੂੰ ਉਹ ਤੜਕਸਾਰ ਮੂੰਹ ਬੰਨ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਵੇਰੇ ਕੁਟੀਆ ਵਾਲੇ ਰਸਤੇ ਤੇ ਖੜ੍ਹਾ ਹੋ ਗਿਆ ਜਦੋਂ ਇਸਦੀ ਚਾਚੀ ਰਚਨਾ ਤੁਰਦੀ ਹੋਈ ਇਸਦੇ ਕੋਲ ਦੀ ਗੁਜਰਨ ਲੱਗੀ ਤਾਂ ਇਸਨੇ ਉਸਦੇ ਪਿਸਟਲ ਤਾਣ ਕੇ ਉਸਦੇ 3 ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਮੋਟਰਸਾਈਕਲ ਲੈ ਕੇ ਮੌਕਾ ਤੋਂ ਫਰਾਰ ਹੋ ਗਿਆ | ਇਸ ਨੇ ਆਪਣਾ ਮੋਬਾਇਲ ਫੋਨ ਪਹਿਲਾਂ ਤੋਂ ਹੀ ਬੰਦ ਕਰ ਲਿਆ ਸੀ | ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਵਿਖੇ ਗੈਸਟ ਲੈਕਚਰ ਕਰਵਾਇਆ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ
Ad Position 24