ਭੰਗਾਲਾ, 23 ਫਰਵਰੀ (ਬਲਵਿੰਦਰਜੀਤ ਸਿੰਘ ਸੈਣੀ)- ਮਾਡਰਨ ਗਰੁੱਪ ਆਫ਼ ਕਾਲਜਿਜ਼ ਪੰਡੋਰੀ ਭਗਤ (ਮੁਕੇਰੀਆਂ) ਦੇ ਫੈਸ਼ਨ ਡਿਜ਼ਾਈਨ ਵਿਭਾਗ ਵਲੋਂ 'ਸਕ੍ਰੀਨ ਪਿ੍ੰਟਿੰਗ' ਦੇ ਵਿਸ਼ੇ 'ਤੇ ਵਿਦਿਆਰਥੀਆਂ ਲਈ ਗੈਸਟ ਲੈਕਚਰ ਕਰਵਾਇਆ ਗਿਆ | ਇਹ ਗੈਸਟ ਲੈਕਚਰ ਕੇ.ਐਮ.ਐਸ. ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਮਨਜੀਤ ਕੌਰ ਨੇ ਪੇਸ਼ ਕੀਤਾ | ਸਕ੍ਰੀਨ ਪਿ੍ਟਿੰਗ ਲੈਕਚਰ ਦਾ ਮਕਸਦ ਇਸ ਦੀਆਂ ਵੱਖ-ਵੱਖ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਸੀ | ਇਹ ਵਿਦਿਆਰਥੀਆਂ ਨੂੰ ਇਕ ਜਾਂ ਇਕ ਤੋਂ ਵੱਧ ਟੈਕਨੀਕ ਵਿਚ ਇਕ ਨਮੂਨੇ ਜਾਂ ਨਮੂਨੇ ਦੇ ਕਲਾਤਮਕ ਪ੍ਰਬੰਧ ਦੁਆਰਾ ਆਕਰਸ਼ਕ ਡਿਜ਼ਾਈਨ ਬਣਾਉਣ ਅਤੇ ਤਿਆਰ ਕਰਨ ਦੇ ਯੋਗ ਬਣਾਉਂਦਾ ਹੈ | ਇਸ ਲੈਕਚਰ ਵਿਚ ਵਿਦਿਆਰਥਣਾਂ ਨੇ ਸਕਰੀਨ ਪਿ੍ੰਟਿੰਗ ਦੀ ਵੱਖ-ਵੱਖ ਡਿਜ਼ਾਈਨ ਦੇ ਨਾਲ ਫੈਬਰਿਕ ਉੱਤੇ ਡਿਜ਼ਾਇਨ ਬਣਾਏ | ਸਕ੍ਰੀਨ ਪਿ੍ੰਟਿੰਗ ਦੇ ਪ੍ਰਯੋਗ ਨਾਲ ਵਿਦਿਆਰਥਣਾਂ ਨੇ ਸੂਟ, ਚਾਦਰਾਂ, ਸਿਰਹਾਣੇ ਦੇ ਕਵਰ ਤਿਆਰ ਕਿਤੇ | ਮਿਸ ਮਨਜੀਤ ਕੌਰ ਨੇ ਵਿਦਿਆਰਥਣਾਂ ਨੂੰ ਸਕ੍ਰੀਨ ਬਣਾਉਣ ਦੇ ਤਰੀਕੇ ਵੀ ਦੱਸੇ | ਮਾਡਰਨ ਗਰੁੱਪ ਆਫ਼ ਕਾਲਜਿਜ ਦੇ ਮੈਨੇਜਿੰਗ ਡਾਇਰੈਕਟਰ ਡਾ. ਅਰਸ਼ਦੀਪ ਸਿੰਘ ਨੇ ਕਿਹਾ ਕਿ ਕਾਲਜ ਅਜਿਹੇ ਗੈਸਟ ਲੈਕਚਰ ਕਰਵਾਉਂਦਾ ਰਹੇਗਾ ਤਾਂ ਜੋ ਵਿਦਿਆਰਥਣਾਂ ਨੂੰ ਗਿਆਨ ਪ੍ਰਾਪਤ ਹੋ ਸਕੇ | ਇਸ ਮੌਕੇ ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਇਹ ਪ੍ਰੋਗਰਾਮ ਵਿਦਿਆਰਥਣਾਂ ਲਈ ਬਹੁਤ ਸਹਾਈ ਹਨ | ਇਸ ਮੌਕੇ 'ਤੇ ਕਾਲਜ ਦੀ ਕੈਂਪਸ ਡਾਇਰੈਕਟਰ ਵਿਜੇਤਾ ਸ਼ਰਮਾ, ਪਿ੍ੰਸੀਪਲ ਡਾ. ਜਤਿੰਦਰ ਕੁਮਾਰ, ਪ੍ਰੋਫੈਸਰ ਪਰਵਿੰਦਰ ਸਿੰਘ, ਪ੍ਰੋਫੈਸਰ ਸੁਖਜਿੰਦਰ ਸਿੰਘ, ਪ੍ਰੋਫੈਸਰ ਸਰਿਸ਼ਟਾ, ਪ੍ਰੋਫੈਸਰ ਸਪਰਸ਼ ਮਨਹਾਸ ਅਤੇ ਪ੍ਰੋਫੈਸਰ ਦਿਕਸ਼ਾ ਸ਼ਰਮਾ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ |