06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਡੱਫਰ ਦੇ 30ਵੇਂ ਗੋਲਡ ਕਬੱਡੀ ਕੱਪ 'ਤੇ ਚੱਕ ਸ਼ੇਰ ਅਲੀ ਕਲੱਬ ਮਾਲਵਾ ਨੇ ਕੀਤਾ ਕਬਜ਼ਾ

Ad Position 21
No active advertisement
ਅਜੀਤ ਡੈਸਕ 24-02-2026
ਗੜ੍ਹਦੀਵਾਲਾ, 23 ਫਰਵਰੀ (ਚੱਗਰ)-ਪਿ੍ੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਡੱਫਰ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਦੋ ਰੋਜ਼ਾ ਅੰਤਰ-ਰਾਸ਼ਟਰੀ ਗੋਲਡ ਕਬੱਡੀ ਕੱਪ ਦੌਰਾਨ ਚੱਕ ਸ਼ੇਰ ਅਲੀ ਕਲੱਬ ਮਾਲਵਾ ਨੇ ਕਬੱਡੀ ਕਲੱਬ ਮਾਝਾ ਨੂੰ ਹਰਾ ਕੇ ਤਿੰਨ ਲੱਖ ਅਤੇ ਟਰਾਫ਼ੀ 'ਤੇ ਕਬਜ਼ਾ ਕੀਤਾ ਜਦਕਿ ਉਪ ਜੇਤੂ ਨੂੰ ਢਾਈ ਲੱਖ ਅਤੇ ਸੈਮੀਫਾਈਨਲ ਦੀਆਂ ਦੂਜੇ ਨੰਬਰ 'ਤੇ ਰਹਿਣ ਵਾਲੀਆਂ ਟੀਮਾਂ ਨੂੰ 2-2 ਲੱਖ ਦੇ ਇਨਾਮ ਦਿੱਤੇ ਗਏ | ਇਸੇ ਤਰ੍ਹਾਂ 35 ਕਿੱਲੋ ਵਰਗ 'ਚ ਪੰਡੋਰੀ ਅਟਵਾਲ ਨੇ ਪਹਿਲਾ, ਜੌਹਲਾਂ ਨੇ ਦੂਸਰਾ, 45 ਕਿੱਲੋ 'ਚ ਪੁਰਹੀਰਾਂ ਨੇ ਪਹਿਲਾ ਤੇ ਰੈਲੀ ਪਿੰਡ ਨੇ ਦੂਸਰਾ, 52 ਕਿੱਲੋ 'ਚ ਰੰਧਾਵਾ ਨੇ ਪਹਿਲਾ ਅਤੇ ਡੱਫਰ ਨੇ ਦੂਸਰਾ, 62 ਕਿੱਲੋ 'ਚ ਖੁਰਦਾਂ ਨੇ ਪਹਿਲਾ ਤੇ ਡੱਫਰ ਨੇ ਦੂਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਅਕੈਡਮੀਆਂ ਦੇ ਮੈਚ ਵਿਚ ਬੈੱਸਟ ਰੇਡਰ ਅਤੇ ਬੈੱਸਟ ਜਾਫੀ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਇਨਾਮ ਵਜੋਂ ਮੋਟਰ ਸਾਈਕਲ ਦਿੱਤੇ ਗਏ | ਇਸ ਤੋਂ ਇਲਾਵਾ ਯੂਥ ਕਲੱਬ ਸਾਂਧਰਾ ਵੱਲੋਂ ਕਬੱਡੀ ਖਿਡਾਰੀ ਦੀਪਾ ਸਾਂਧਰਾ ਨੂੰ ਮੋਟਰਸਾਈਕਲ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਆਦਿ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਜਦ ਕਿ ਇਨਾਮਾਂ ਦੀ ਵੰਡ ਧਾਰਮਿਕ ਸ਼ਖ਼ਸੀਅਤ ਮਹੰਤ ਰਮਿੰਦਰ ਦਾਸ ਬਹਾਦਰਪੁਰ, ਸਾਬਕਾ ਚੇਅਰਮੈਨ ਹਰਮੀਤ ਸਿੰਘ ਔਲਖ ਅਤੇ ਕਲੱਬ ਪ੍ਰਧਾਨ ਮੈਨੇਜਰ ਫ਼ਕੀਰ ਸਿੰਘ ਸਹੋਤਾ ਨੇ ਸਾਂਝੇ ਤੌਰ 'ਤੇ ਕੀਤੀ | ਇਸ ਮੌਕੇ ਪ੍ਰਬੰਧਕਾਂ ਵੱਲੋਂ 30ਵੇਂ ਗੋਲਡ ਕਬੱਡੀ ਕੱਪ ਨੂੰ ਸਫਲ ਬਣਾਉਣ ਵਿਚ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਨਾਮਵਰ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਕਬੱਡੀ ਕੱਪ ਵਿਚ ਪ੍ਰੋ. ਮੱਖਣ ਸਿੰਘ, ਅਮਰੀਕ ਖੋਸਾ ਕੋਟਲਾ, ਪ੍ਰਗਟ ਮਾਨ ਗੜ੍ਹ, ਯੂਕੇ ਅਲੀ, ਅਰਮਾਨ ਡੱਫਰ ਆਦਿ ਨੇ ਬਾਖ਼ੂਬੀ ਨਾਲ ਕੁਮੈਟੇਂਟਰ ਦੀ ਭੂਮਿਕਾ ਨਿਭਾਈ | ਇਸ ਮੌਕੇ ਜਨਰਲ ਸੈਕਟਰੀ ਡਾ. ਸਵਿੰਦਰ ਸਿੰਘ ਲਾਖਾ, ਸਾਬਕਾ ਸੰਮਤੀ ਮੈਂਬਰ ਨਰਿੰਦਰ ਕੌਰ ਸਹੋਤਾ, ਮੈਡਮ ਰਵਿੰਦਰ ਕੌਰ, ਹਾਕੀ ਕੋਚ ਤਿ੍ਲੋਕ ਸਿੰਘ, ਮਨੋਵਿਗਿਆਨੀ ਹਰਜੋਤ ਸਿੰਘ ਸਹੋਤਾ ਪ੍ਰਧਾਨ ਐਸ.ਓ.ਡੀ. ਦਸੂਹਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਮਿੰਟੂ, ਪ੍ਰੋ. ਸ਼ਾਮ ਸਿੰਘ, ਲਖਵਿੰਦਰ ਠੱਕਰ, ਸੈਂਕੀ ਕਲਿਆਣ, ਰਸ਼ਪਾਲ ਸਿੰਘ ਸਹੋਤਾ, ਮਹੰਤ ਸੋਹਣ ਸਿੰਘ, ਮਹੰਤ ਮੋਹਣ ਦਾਸ, ਸੰਤ ਸਿੰਘ ਜੰਡੌਰ, ਲੇਖਕ ਤੇ ਸ਼ਾਇਰ ਗੁਰਪ੍ਰੀਤ ਸਿੰਘ ਸਹੋਤਾ, ਕੁਲਵੰਤ ਡੱਫਰ, ਇੰਦਰਪਾਲ ਸਿੰਘ, ਕਰਤਾਰ ਸਿੰਘ ਤਾਰੀ, ਸੁਰਜੀਤ ਸਿੰਘ, ਹਰਬੰਸ ਅਰਗੋਵਾਲ, ਦਿਲਬਾਗ ਸਿੰਘ, ਨਛੱਤਰ ਸਿੰਘ ਸਹੋਤਾ, ਦਲਜੀਤ ਸਿੰਘ ਲਾਖਾ, ਕਮਲਜੀਤ ਸਿੰਘ ਮਨੀ, ਕਰਮਜੀਤ ਸਿੰਘ ਰਾਜੂ, ਪਰਮਜੀਤ ਸਿੰਘ ਪੱਪੂ, ਮਾ. ਅਮੀਰ ਸਿੰਘ, ਸੇਵਾ ਸਿੰਘ ਲਾਖਾ, ਬਲਵਿੰਦਰ ਸਿੰਘ ਲਾਖਾ, ਦਿਸ਼ਾਤ ਬਹਿਲ, ਸਰਦੂਲ ਸਿੰਘ ਥਿਆੜਾ, ਮਾ. ਲਖਵਿੰਦਰ ਸਿੰਘ, ਪਿ੍ੰ. ਰੁਪਿੰਦਰਜੀਤ ਸਿੰਘ ਸੇਂਟ ਸੋਲਜਰ, ਰਾਜਵੀਰ ਸਿੰਘ ਕਬੱਡੀ ਖਿਡਾਰੀ, ਅਰਮਾਨ ਡੱਫਰ ਖੇਡ ਬੁਲਾਰਾ, ਤਲਵੀਰ ਸਿੰਘ ਫ਼ੌਜੀ, ਤਨਵੀਰ ਸਿੰਘ, ਲੱਕੀ ਰੰਧਾਵਾ, ਦਲਜੀਤ ਸਿੰਘ, ਕੁਲਦੀਪ ਸਿੰਘ ਗੋਗਾ, ਹਰਵਿੰਦਰ ਸਿੰਘ ਬਾਹਲਾ, ਚੌਧਰੀ ਸਰਬਜੀਤ ਸਿੰਘ, ਮਾ. ਗੁਰਪਾਲ ਸਿੰਘ, ਦਵਿੰਦਰ ਸਿੰਘ ਲਾਲਾ ਦੱਤਾ ਸਮੇਤ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ |ੈ
Ad Position 22
No active advertisement
ਪਿਛਲੀ ਖ਼ਬਰ ਡਾ. ਕੇ. ਐਨ. ਅਹੂਜਾ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਵਿਖੇ ਗੈਸਟ ਲੈਕਚਰ ਕਰਵਾਇਆ
Ad Position 24