ਹੁਸ਼ਿਆਰਪੁਰ, 23 ਫ਼ਰਵਰੀ (ਹਰਪ੍ਰੀਤ ਕੌਰ)-ਸਾਬਕਾ ਡਿਪਟੀ ਡਾਇਰੈਕਟਰ ਹੈਲਥ ਪੰਜਾਬ ਡਾ. ਕੇ.ਐਨ ਅਹੂਜਾ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿੱਤ ਸਿੰਘ ਸਭਾ ਗੁਰਦੁਆਰਾ ਰੇਲਵੇ ਰੋਡ ਵਿਖੇ ਪਾਠ ਦਾ ਭੋਗ ਪਾਇਆ ਗਿਆ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕੀਰਤਨੀ ਜਥਿਆਂ ਵੱਲੋਂ ਵੈਰਾਗਮਈ ਕੀਰਤਨ ਕੀਤੇ ਗਏ | ਡਾ. ਅਜੇ ਬੱਗਾ ਅਤੇ ਹੋਰ ਵੱਖ-ਵੱਖ ਬੁਲਾਰਿਆ ਵੱਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਡਾ. ਸਤਪਾਲ ਅਹੂਜਾ, ਡਾ. ਸਵਰਨ ਅਹੂਜਾ, ਡਾ. ਸੌਰਭ ਅਹੂਜਾ, ਮੇਹਰ ਅਹੂਜਾ, ਡਾ. ਕਾਂਤਾ ਅਹੂਜਾ, ਡਾ. ਸ਼ਾਰਧਾ ਸਿੱਧੂ, ਡਾ. ਗੀਤਾ ਮਲਹੋਤਰਾ, ਡਾ. ਸੁਰੇਸ਼ ਕੁਮਾਰ ਮਲਹੋਤਰਾ, ਡਾ. ਸੁਨੈਨਾ ਅਹੂਜਾ, ਦੀਪਤੀ ਅਹੂਜਾ, ਰੋਟਰੀ ਕੱਲਬ ਹੁਸ਼ਿਆਰਪੁਰ ਮੇਨ ਤੋਂ ਜੇ. ਐਸ. ਬਾਵਾ, ਡਾ. ਜੇ. ਐਸ. ਦਰਦੀ ਆਦਿ ਹਾਜ਼ਿਰ ਸਨ | ਸਟੇਜ ਸੱਕਤਰ ਦੀ ਭੂਮਿਕਾ ਡਾ. ਅਜੇ ਬੱਗਾ ਨੇ ਨਿਭਾਈ |