06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੰਜਾਬ ਹਿਤੈਸ਼ੀ ਲੋਕ ਸੰਸਥਾ ਨੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 24-02-2026
ਦਸੂਹਾ, 23 ਫਰਵਰੀ (ਭੁੱਲਰ)- ਪੰਜਾਬ ਹਿਤੈਸ਼ੀ ਲੋਕ ਸੰਸਥਾ ਪਹਿਲ ਵਲੋਂ ਤਰਸੇਮ ਸਿੰਘ ਜੱਸੋਵਾਲ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਸੈਮੀਨਾਰ ਦਾ ਉਦਘਾਟਨ ਪਰਮਜੀਤ ਸਿੰਘ ਤੇ ਬਲਰਾਜ ਸੰਘਾ ਆਸਟੇ੍ਰਲੀਆ ਵਲੋਂ ਕੀਤਾ ਗਿਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਅਮੀਰ ਸਿੰਘ ਚੰਡੀਗੜ੍ਹ ਨੇ ਮੌਜੂਦਾ ਸਮੇਂ ਵਿਚ ਦਰਪੇਸ਼ ਚੁਣੌਤੀਆਂ, ਹਵਾ ਪਾਣੀ ਦਾ ਪ੍ਰਦੂਸ਼ਣ, ਬੇਰੁਜ਼ਗਾਰੀ ਨਸ਼ਿਆਂ ਦੀ ਮਾਰ ਤੇ ਖੁੱਲ ਕੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਦੁਆਬਾ ਮਾਝਾ ਖੇਤਰ ਦੇ ਪਹਿਲ ਸੰਸਥਾ ਦੇ ਅਹੁਦੇਦਾਰਾਂ ਤੋ ਇਲਾਵਾ ਮੈਨੇਜਰ ਫ਼ਕੀਰ ਸਿੰਘ ਸਹੋਤਾ, ਹਰਬੰਸ ਸਿੰਘ ਮੰਝਪੁਰ, ਮਾਸਟਰ ਰਾਮ ਕਿ੍ਸ਼ਨ, ਗੁਰਮੁਖ ਸਿੰਘ ਸੋਢੀ, ਜਸਬੀਰ ਸਿੰਘ ਪਰਮਾਰ, ਗੁਰਦੇਵ ਸਿੰਘ, ਪਰਮਜੀਤ ਸਿੰਘ ਢੱਟ, ਤਰਸੇਮ ਸਿੰਘ ਜਸੋਵਾਲ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ ਅਤੇ ਫ਼ੈਸਲਾ ਕੀਤਾ ਕਿ ਮਾਰਚ ਮਹੀਨੇ ਤੋਂ ਸਾਰੇ ਜ਼ਿਲਿ੍ਹਆਂ ਵਿਚ ਅਜਿਹੇ ਸੈਮੀਨਾਰ ਕਰਵਾ ਕੇ ਆਮ ਲੋਕਾਂ ਨੂੰ ਨਾਲ ਲੈ ਕੇ ਸਮਾਜਿਕ ਬੁਰਾਈਆਂ ਵਿਰੁੱਧ ਇੱਕ ਲੋਕ ਲਹਿਰ ਖੜੀ ਕੀਤੀ ਜਾਵੇਗੀ ਅਤੇ ਪੰਜਾਬ ਵਿਚ 11 ਅਜਿਹੇ ਕੋਚਿੰਗ ਸੈਂਟਰ ਖੋਲੇ ਜਾਣਗੇ ਜਿਨ੍ਹਾਂ ਵਿਚ ਪਲੱਸ ਟੂ ਪਾਸ ਅਤੇ ਗ੍ਰੈਜੂਏਟ ਪੰਜਾਬੀ ਬੱਚਿਆਂ ਨੂੰ ਮੁਫ਼ਤ ਕੋਚਿੰਗ ਦੇ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਹੋਣ ਵਾਲੇ ਇਮਤਿਹਾਨਾਂ ਵਿਚ ਮੈਟ ਸੂਚੀ ਵਿਚ ਲਿਆਂਦਾ ਜਾਵੇਗਾ | ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਮੁੱਖ ਸੇਵਾਦਾਰ ਰਾਮਪੁਰ ਖੇੜਾ ਦਾ ਸੰਸਥਾ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਦਵਿੰਦਰ ਸਿੰਘ ਗੇਰਾ, ਦਲਜੀਤ ਸਿੰਘ, ਮਹਾ ਸਿੰਘ, ਦਿਲਬਾਗ ਸਿੰਘ, ਕਾਲਾ ਸੰਘਾ, ਅਜੀਤ ਸਿੰਘ, ਮਾਸਟਰ ਰਸ਼ਪਾਲ ਸਿੰਘ, ਅਵਤਾਰ ਸਿੰਘ, ਸੋਹਣ ਸਿੰਘ, ਸਤਬੀਰ ਸਿੰਘ ਚੋਹਕਾ, ਗੁਰਦਿਆਲ ਸਿੰਘ ਸਰਾਈ, ਰਮੇਸ਼ ਕੁਮਾਰ, ਦਲਜੀਤ ਸਿੰਘ, ਕੁਲਜੀਤ ਸਿੰਘ ਚੌਹਾਨ, ਸੁਖਪਾਲ ਸਿੰਘ ਜਸਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਿਸ਼ੀ ਮੁਹੱਲਾ ਤੋਂ ਰਲਹਣ ਮਾਰਕੀਟ ਤੱਕ ਨਾਲੇ ਦੇ ਨਿਰਮਾਣ ਦੀ ਸ਼ੁਰੂਆਤ ਅਗਲੀ ਖ਼ਬਰ ਫ਼ਸਲ ਦਾ ਲਾਹਾ ਲੈਣ ਲਈ ਕਣਕ ਸਹੀ ਸਮੇਂ 'ਚ ਬੀਜੀ ਜਾਵੇ-ਡਾ. ਬੌਂਸ
Ad Position 24