06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਰਿਸ਼ੀ ਮੁਹੱਲਾ ਤੋਂ ਰਲਹਣ ਮਾਰਕੀਟ ਤੱਕ ਨਾਲੇ ਦੇ ਨਿਰਮਾਣ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 24-02-2026
ਦਸੂਹਾ, 23 ਫਰਵਰੀ (ਕੌਸ਼ਲ)-ਦਸੂਹਾ ਵਿਖੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਰਿਸ਼ੀ ਮੁਹੱਲਾ ਤੋਂ ਰਲਹਣ ਮਾਰਕੀਟ ਤੱਕ ਜਾਣ ਵਾਲੇ ਨਾਲੇ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ | ਇਸ ਪ੍ਰਾਜੈਕਟ ਨਾਲ ਮਰਾਸਗੜ੍ਹ ਇਲਾਕੇ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਗੰਦੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਹੋਣ ਦੀ ਉਮੀਦ ਜਤਾਈ ਗਈ ਹੈ | ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ ਨਾਲਾ ਬਣਨ ਨਾਲ ਨਾ ਸਿਰਫ਼ ਮਰਾਸਗੜ੍ਹ ਦੇ ਗੰਦੇ ਪਾਣੀ ਦੀ ਨਿਕਾਸੀ ਸੁਚਾਰੂ ਹੋਵੇਗੀ, ਸਗੋਂ ਇਲਾਕੇ ਵਿਚ ਸਫ਼ਾਈ ਅਤੇ ਸਿਹਤ ਸੰਬੰਧੀ ਹਾਲਾਤ ਵੀ ਸੁਧਰਨਗੇ | ਇਸ ਸਮੇਂ ਸੀਨੀਅਰ ਸਿਟੀਜ਼ਨ ਓਮਕਾਰ ਰਲਹਨ ਨੇ ਰੀਬਨ ਕੱਟ ਕੇ ਕੰਮ ਦੀ ਅਧਿਕਾਰਕ ਸ਼ੁਰੂਆਤ ਕੀਤੀ | ਸਮਾਗਮ ਦੌਰਾਨ ਈ.ਓ. ਕਮਲਜਿੰਦਰ ਸਿੰਘ, ਅਮਰਪ੍ਰੀਤ ਸਿੰਘ ਖ਼ਾਲਸਾ, ਓਮਕਾਰ ਰਲਹਨ, ਵਿਨੋਦ ਰਲਹਨ (ਮਿੰਟਾ), ਪਿੰਟਾ ਰਲਹਨ, ਸੀਐਮ ਰਲਹਨ, ਸੋਮਨਾਥ ਰਲਹਨ, ਸੰਤੋਖ ਤੋਖੀ, ਤਰਸੇਮ ਪੰਨੂ, ਵਿਕਰਾਂਤ ਸਿੰਘ, ਮੰਗਲ ਸਿੰਘ, ਲਾਟੂ ਹਲਵਾਈ, ਜਸਵੰਤ ਸਿੰਘ ਮਾਸਟਰ, ਮੋਨੂੰ ਭੰਡਾਰੀ, ਗੁਰਮੁੱਖ ਬਾਜਵਾ, ਬਲਬੀਰ ਬਾਜਵਾ, ਸੋਨੂੰ ਮਰਾਸਗੜ੍ਹ, ਸੁਮੀਤ ਕੁਮਾਰ, ਰਾਕੇਸ਼ ਬੱਸੀ ਅਤੇ ਰਾਜੂ ਠਕੁਰਾਲ ਸਮੇਤ ਕਈ ਹੋਰ ਪ੍ਰਮੁੱਖ ਹਸਤੀਆਂ ਮੌਜੂਦ ਸਨ | ਇਲਾਕਾ ਵਾਸੀਆਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ 'ਤੇ ਖ਼ੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਹ ਕੰਮ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ ਅਤੇ ਹੁਣ ਸ਼ਹਿਰ ਦੇ ਵਿਕਾਸ ਨੂੰ ਹੋਰ ਗਤੀ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਪਿ੍ਥੀਪਾਲ ਸਿੰਘ ਦਾਤਾ ਨੂੰ ਪਿੰਡ ਦਾਤਾ ਵਿਖੇ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਪੰਜਾਬ ਹਿਤੈਸ਼ੀ ਲੋਕ ਸੰਸਥਾ ਨੇ ਸੈਮੀਨਾਰ ਕਰਵਾਇਆ
Ad Position 24