ਚੌਲਾਂਗ, 23 ਫਰਵਰੀ (ਸੁਖਦੇਵ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਤੀਸਰੀ ਵਾਰ ਸਰਕਲ ਚੌਲਾਂਗ ਦੇ ਪ੍ਰਧਾਨ ਬਣੇ ਸ. ਪਿ੍ਥੀਪਾਲ ਸਿੰਘ ਦਾਤਾ ਨੂੰ ਅੱਜ ਪਿੰਡ ਦਾਤਾ ਵਿਖੇ ਜੇ.ਈ ਸਤਪਾਲ ਸਿੰਘ, ਸੁਖਵਿੰਦਰ ਸਿੰਘ, ਕਮਾਂਡੋ ਸੁਰਿੰਦਰ ਸਿੰਘ, ਸਿਕੰਦਰ ਸਿੰਘ, ਰਾਵਲ ਸਿੰਘ, ਕਰਨੈਲ ਸਿੰਘ ਸੰਧੂ ਆਦਿ ਨੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਿ੍ਥੀਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹੋਣ ਕਰਕੇ ਪਾਰਟੀ ਨੇ ਇਨ੍ਹਾਂ ਨੂੰ ਵੱਡਾ ਮਾਣ ਦਿੱਤਾ ਹੈ | ਹਲਕਾ ਇੰਚਾਰਜ ਸ. ਅਰਵਿੰਦਰ ਸਿੰਘ ਰਸੂਲਪੁਰ ਦੀ ਯੋਗ ਅਗਵਾਈ ਹੇਠ ਪਾਰਟੀ ਵਰਕਰ ਪੰਜਾਬ ਬਚਾਓ ਬਾਦਲ ਲਿਆਓ ਮੁਹਿੰਮ ਦਾ ਹਿੱਸਾ ਬਣਨਗੇ | ਇਸ ਮੌਕੇ ਸ. ਦਾਤਾ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਚੌਲਾਂਗ ਖੇਤਰ ਦੇ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਰਾਜਸੀ ਪ੍ਰੋਗਰਾਮ ਨੂੰ ਲੋਕ ਸੱਥਾਂ ਵਿਚ ਲੈ ਕੇ ਜਾਣਗੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਰਾਜ ਨਹੀਂ ਸੇਵਾ ਤੇ ਸੰਕਲਪ ਨੂੰ ਸੂਬੇ ਦੀ ਜਨਤਾ ਨੇ ਬਹੁਤ ਪਸੰਦ ਕੀਤਾ ਹੈ | ਪੰਜਾਬ ਵਿਚ ਕੀਤੀਆਂ ਜਾ ਰਹੀਆਂ ਸਿਆਸੀ ਰੈਲੀਆਂ ਨੂੰ ਲੋਕਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਪਿੰਡ ਵਾਸੀ ਮੈਂਬਰ ਹਰਭਜਨ ਸਿੰਘ ਸਤਪਾਲ ਸਿੰਘ ਆਦਿ ਹਾਜ਼ਰ ਸਨ |