06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਕਾਰਪੋਰੇਟ ਕਲੋਜ਼ੇਟ-2026 ਕਰਵਾਇਆ

Ad Position 21
No active advertisement
ਅਜੀਤ ਡੈਸਕ 24-02-2026
ਹੁਸ਼ਿਆਰਪੁਰ, 23 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਨੇ ਵਿਦਿਆਰਥੀਆਂ ਨੂੰ ਪੇਸ਼ੇਵਰ ਸ਼ਖ਼ਸੀਅਤ ਅਤੇ ਕਾਰਪੋਰੇਟ ਅਨੁਸ਼ਾਸਨ ਬਾਰੇ ਜਾਗਰੂਕ ਕਰਨ ਲਈ 'ਕਾਰਪੋਰੇਟ ਕਲੋਜ਼ੇਟ- 2026' ਵਾਇਸ ਚਾਂਸਲਰ ਤੇ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਦੀ ਅਗਵਾਈ ਹੇਠ ਅਤੇ ਡਾ. ਜਸਦੀਪ ਕੌਰ ਧਾਮੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੋਫ਼ੈਸਰ ਡਾ. ਸ਼ੈਲੀ ਖੋਸਲਾ ਅਤੇ ਪ੍ਰੋ. ਤੇਜੱਸਵੀ ਚੌਧਰੀ ਨੇ ਦੱਸਿਆ ਕਿ ਸਮਾਗਮ ਦੌਰਾਨ 11 ਰਾਊਾਡ ਆਯੋਜਿਤ ਕੀਤੇ ਗਏ, ਜਿਸ 'ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਭਾਗੀਦਾਰਾਂ ਨੇ ਪੇਸ਼ੇਵਰ ਪਹਿਰਾਵੇ ਦੀ ਮਹੱਤਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ | ਉਨ੍ਹਾਂ ਜ਼ੋਰ ਦਿੱਤਾ ਕਿ ਕਾਰਪੋਰੇਟ ਡਰੈੱਸਿੰਗ ਸਿਰਫ਼ ਦਿੱਖ ਤੱਕ ਸੀਮਤ ਨਹੀਂ ਹੈ; ਇਹ ਆਤਮਵਿਸ਼ਵਾਸ, ਅਨੁਸ਼ਾਸਨ ਅਤੇ ਪੇਸ਼ੇਵਰ ਯੋਗਤਾ ਦਾ ਪ੍ਰਤੀਕ ਹੈ | ਡਾ. ਜਯੋਤਸਨਾ ਅਤੇ ਡਾ. ਪਿ੍ਯੰਕਾ ਪੁਰੀ ਨੇ ਇਸ ਮੌਕੇ ਜੱਜ ਵਜੋਂ ਸੇਵਾ ਨਿਭਾਈ | ਮੁਕਾਬਲੇ ਦੌਰਾਨ ਬੈੱਸਟ ਡਰੈੱਸ, ਬੈੱਸਟ ਲੁੱਕਸ, ਮਿਸਟਰ ਐਂਡ ਮਿਸ ਪਰਸਨੈਲਿਟੀ, ਮਿਸਟਰ ਐਂਡ ਮਿਸ ਕਨਫਿਡੈਂਟ, ਅਤੇ ਬੈੱਸਟ ਰੈਂਪ ਵਾਕ (ਮੁੰਡੇ ਅਤੇ ਕੁੜੀਆਂ) ਦੇ ਖ਼ਿਤਾਬਾਂ ਦਾ ਐਲਾਨ ਕੀਤਾ ਗਿਆ | ਇਸ ਮੌਕੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਸਾਰੇ ਅਧਿਆਪਕ ਅਤੇ ਸਟਾਫ਼ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਾਰੂ ਨੰਗਲ ਸਕੂਲ ਦੇ ਵਿਦਿਆਰਥੀਆਂ ਨੂੰ ਊਸ਼ਾ ਮਾਰਟਿਨ ਦਾ ਵਿੱਦਿਅਕ ਦੌਰਾ ਕਰਵਾਇਆ ਅਗਲੀ ਖ਼ਬਰ ਪਿ੍ਥੀਪਾਲ ਸਿੰਘ ਦਾਤਾ ਨੂੰ ਪਿੰਡ ਦਾਤਾ ਵਿਖੇ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ
Ad Position 24