06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਨਾਰੂ ਨੰਗਲ ਸਕੂਲ ਦੇ ਵਿਦਿਆਰਥੀਆਂ ਨੂੰ ਊਸ਼ਾ ਮਾਰਟਿਨ ਦਾ ਵਿੱਦਿਅਕ ਦੌਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 24-02-2026
ਹੁਸ਼ਿਆਰਪੁਰ, 23 ਫਰਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਿ੍ੰਸੀਪਲ ਸ਼ੈਲੇਂਦਰ ਠਾਕੁਰ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਦੇ ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਊਸ਼ਾ ਮਾਰਟਿਨ ਹੁਸ਼ਿਆਰਪੁਰ ਦਾ ਵਿਸ਼ੇਸ਼ ਦੌਰਾ ਕਰਵਾਇਆ ਗਿਆ | ਸਰਕਾਰ ਵਲੋਂ ਇਸ ਅਕਾਦਮਿਕ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ ਦੇ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰੀ-ਵੋਕੇਸ਼ਨਲ ਸਿੱਖਿਆ ਦੇਣ ਦੀ ਹਦਾਇਤ ਕੀਤੀ ਗਈ ਹੈ | ਇਸੇ ਤਹਿਤ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲੈਵਲ ਨੂੰ ਧਿਆਨ ਵਿਚ ਰੱਖਦੇ ਹੋਏ ਗਤੀਵਿਧੀਆਂ ਪਲਾਨ ਕਰਕੇ ਉਨ੍ਹਾਂ ਨੂੰ ਵੋਕੇਸ਼ਨਲ ਸਿੱਖਿਆ ਤੋਂ ਜਾਣੂ ਕਰਵਾਇਆ ਗਿਆ ਹੈ | ਪਿ੍ੰ: ਸ਼ੈਲੇਂਦਰ ਠਾਕੁਰ ਨੇ ਦੱਸਿਆ ਕਿ ਇਸ ਗਤੀਵਿਧੀ ਰਾਹੀਂ ਛੋਟੀ ਉਮਰ 'ਚ ਹੀ ਪ੍ਰੀ-ਵੋਕੇਸ਼ਨਲ ਸਿੱਖਿਆ ਤੋਂ ਜਾਣੂ ਹੋਣ ਨਾਲ ਵਿਦਿਆਰਥੀਆਂ 'ਚ ਆਤਮ-ਵਿਸ਼ਵਾਸ ਵਧੇਗਾ | ਐਨ.ਐਸ.ਕਿਉ.ਐਫ. ਵਿਸ਼ੇ ਦੇ ਅਧਿਆਪਕ ਪ੍ਰਭਜੋਤ ਸਿੰਘ ਅਤੇ ਅਮਰਜੀਤ ਸਿੰਘ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਦੌਰੇ ਦੌਰਾਨ ਆਪਣੇ ਗਿਆਨ ਵਿਚ ਵਾਧਾ ਕੀਤਾ | ਟੈਕਨੀਕਲ ਗਾਈਡ ਨੇ ਦੱਸਿਆ ਕਿ ਊਸ਼ਾ ਮਾਰਟਿਨ ਹੁਸ਼ਿਆਰਪੁਰ ਵਿਚ ਮੁੱਖ ਤੌਰ 'ਤੇ ਸਟੀਲ ਵਾਇਰ, ਕੰਟਰੋਲ ਕੇਬਲ, ਅਤੇ ਵਾਇਰ ਡਰਾਇੰਗ ਉਤਪਾਦ ਬਣਾਉਂਦੀ ਹੈ | ਵਿਦਿਆਰਥੀਆਂ ਨੇ ਟੈਕਨੀਕਲ ਗਾਈਡ ਤੋਂ ਸਵਾਲ ਵੀ ਪੁੱਛੇ | ਪਿ੍ੰਸੀਪਲ ਸ਼ੈਲੇਂਦਰ ਠਾਕੁਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ | ਉਨ੍ਹਾਂ ਕਿੱਤਾਮੁਖੀ ਸਿੱਖਿਆ ਦੀ ਅਹਿਮੀਅਤ ਦੱਸਦੇ ਹੋਏ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਵੀਕ-2026 'ਚ ਹਿੱਸਾ ਲਿਆ ਅਗਲੀ ਖ਼ਬਰ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਕਾਰਪੋਰੇਟ ਕਲੋਜ਼ੇਟ-2026 ਕਰਵਾਇਆ
Ad Position 24