ਹੁਸ਼ਿਆਰਪੁਰ, 23 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਇੰਟਰਨੈਸ਼ਨਲ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਵੀਕ-2026 'ਚ ਸਰਗਰਮ ਭਾਗੀਦਾਰੀ ਕਰਦੇ ਹੋਏ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ | ਜ਼ਿਕਰਯੋਗ ਹੈ ਕਿ ਗਲੋਬਲ ਹੋਰਾਈਜ਼ਨਜ਼, ਇੰਡੀਅਨ ਰੂਟਸ ਵਿਸ਼ੇ ਅਧੀਨ ਇਹ ਸਮਾਗਮ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਉਦੈਪੁਰ ਵਿਖੇ ਕਰਵਾਇਆ ਗਿਆ ਸੀ | ਤਿੰਨ ਦਿਨਾਂ ਦੇ ਇਸ ਅੰਤਰਰਾਸ਼ਟਰੀ ਪ੍ਰੋਗਰਾਮ ਵਿਚ ਨੇਪਾਲ, ਮੌਰੀਸ਼ਸ, ਜ਼ੈਂਬੀਆ, ਫਰਾਂਸ ਅਤੇ ਲਾਇਬੇ੍ਰਰੀਆਂ ਸਮੇਤ ਵੱਖ-ਵੱਖ ਦੇਸ਼ਾਂ ਦੇ 22 ਡੈਲੀਗੇਟਾਂ ਨੇ ਹਿੱਸਾ ਲਿਆ | ਇਸ ਦਾ ਮੂਲ ਉਦੇਸ਼ ਭਾਰਤੀ ਮੁੱਲਾਂ ਨਾਲ ਵਿਸ਼ਵ ਪੱਧਰੀ ਸੋਚ ਨੂੰ ਜੋੜਦਿਆਂ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਵਾਇਸ ਚਾਂਸਲਰ ਡਾ. ਚੰਦਰ ਮੋਹਨ ਨੇ ਕਿਹਾ ਕਿ ਯੂਨੀਵਰਸਿਟੀ ਵਲੋਂ ਐਲਨ ਡੀ. ਯੇਲੂ, ਇਕੋਵਾ ਮੈਪਾਲੋ ਅਤੇ ਇਕੋਵਾ ਕਾਸੋਂਗੋ ਨੇ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵਿਦਿਆਰਥੀਆਂ ਨੇ ਵੱਖ-ਵੱਖ ਸੈਸ਼ਨਾਂ, ਵਿਚਾਰ-ਵਟਾਂਦਰਾ ਅਤੇ ਗਤੀਵਿਧੀਆਂ 'ਚ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਅੰਤਰਰਾਸ਼ਟਰੀ ਮੰਚ 'ਤੇ ਆਪਣੀ ਪ੍ਰਤਿਭਾ ਅਤੇ ਲੀਡਰਸ਼ਿਪ ਕਾਬਲੀਅਤ ਦਰਸਾਈ | ਇੰਟਰਨੈਸ਼ਨਲ ਏਡਮਿਸ਼ਨ ਮੁਖੀ ਹਰਪ੍ਰੀਤ ਸਿੰਘ ਅਤੇ ਆਸ਼ੀਸ਼ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਅੰਤਰ-ਸੱਭਿਆਚਾਰਕ ਸੰਵਾਦ ਮਜ਼ਬੂਤ ਹੋਇਆ ਹੈ ਅਤੇ ਵਿਦਿਆਰਥੀਆਂ ਨੂੰ ਅਨੁਭਵੀ ਸਿੱਖਿਆ, ਵਿਸ਼ਵ ਪੱਧਰੀ ਸਹਿਯੋਗ ਅਤੇ ਲੀਡਰਸ਼ਿਪ ਹੁਨਰ ਵਿਕਸਤ ਕਰਨ ਦਾ ਮਹੱਤਵਪੂਰਨ ਮੌਕਾ ਮਿਲਿਆ ਹੈ |