ਹੁਸ਼ਿਆਰਪੁਰ, 23 ਫਰਵਰੀ (ਨਰਿੰਦਰ ਸਿੰਘ ਬੱਡਲਾ)-ਪਿੰਡ ਖੇੜਾ-ਠੱਕਰਵਾਲ ਵਿਖੇ ਸੰਤ ਬਾਬਾ ਦੂਲਾ ਸਿੰਘ ਦੇ ਤਪ ਅਸਥਾਨ ਤੇ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਦੂਲਾ ਸਿੰਘ ਦੀ ਸਾਲਾਨਾ ਬਰਸੀ 1 ਮਾਰਚ ਨੂੰ ਸ਼ਰਧਾ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਜਸਵੰਤ ਸਿੰਘ ਖੇੜਾ ਦੀ ਅਗਵਾਈ ਹੇਠ ਮਨਾਈ ਜਾ ਰਹੀ ਹੈ | ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਵੰਤ ਸਿੰਘ ਖੇੜਾ ਦੀ ਅਗਵਾਈ 'ਚ ਸੰਗਤਾਂ ਵਲੋਂ ਪੋਸਟਰ ਜਾਰੀ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਕਰਵਾਇਆ ਜਾਵੇਗਾ, ਜਿਸ 'ਚ ਸਾਧੂ, ਸੰਤ, ਮਹਾਂਪੁਰਸ਼, ਰਾਗੀ-ਢਾਡੀ, ਕਵੀਸ਼ਰ, ਪ੍ਰਚਾਰਕ ਮਨੋਹਰ ਕਥਾ-ਕੀਰਤਨ ਤੇ ਗੁਰਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਲਵਪ੍ਰੀਤ ਸਿੰਘ, ਸੁੱਖਾ ਸਿੰਘ, ਗੁਰਮੇਲ ਸਿੰਘ ਬਿੱਲਾ ਖੇੜਾ, ਸਰਬਜੀਤ ਕੁਮਾਰ ਤੋਤਾ, ਮਨਪ੍ਰੀਤ ਕੌਰ, ਦਲਜੀਤ ਕੌਰ, ਬਲਵੀਰ ਕੌਰ, ਸਰਬਜੀਤ ਕੌਰ, ਨਰਿੰਦਰ ਸਿੰਘ ਮੌਜੋਮਜਾਰਾ, ਚਰਨਜੀਤ ਸਿੰਘ, ਕਰਨ, ਰਾਮ ਠੱਕਰਵਾਲ, ਬਲਵਿੰਦਰ ਸਿੰਘ, ਬਲਵੀਰ ਸਿੰਘ, ਜਸਵੀਰ ਕੌਰ ਭੁੰਗਰਨੀ ਆਦਿ ਹਾਜ਼ਰ ਸਨ |