06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਾਬਕਾ ਸੈਨਿਕ ਸੰਗਠਨ ਕੰਢੀ ਖੇਤਰ ਨੇ 80 ਸਾਲ ਤੋਂ ਉੱਪਰ ਸੈਨਕਾਂ ਨੂੰ ਸਨਮਾਨਿਤ ਕੀਤਾ

Ad Position 21
No active advertisement
ਅਜੀਤ ਡੈਸਕ 24-02-2026
ਹਾਜੀਪੁਰ, 23ਫਰਵਰੀ (ਜੋਗਿੰਦਰ ਸਿੰਘ)-ਸਾਬਕਾ ਸੈਨਿਕ ਸੰਗਠਨ ਕੰਢੀ ਖੇਤਰ ਦੇ ਦਫ਼ਤਰ ਪੰਚਾਇਤ ਘਰ ਹਾਜੀਪੁਰ ਵਿਖੇ ਸੈਨਕਾਂ ਨੂੰ ਸਨਮਾਨਿਤ ਕਰਨ ਸੰਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਹਿਲਗਾਮ ਦੇ ਪੁਲਵਾਮਾ ਹਮਲੇ ਦੀ ਯਾਦ ਵਿਚ ਅਨੇਕ ਸੈਨਿਕਾਂ ਨੇ ਆਪਣੇ ਵਿਚਾਰ ਰੱਖੇ | ਜਿਸ ਵਿਚ ਕਰਨਲ ਐਸ. ਐਸ. ਰੰਧਾਵਾ, ਸਾਬਕਾ ਚੇਅਰਮੈਨ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਕੈਪਟਨ ਪੰਜਾਬ ਸਿੰਘ, ਕਰਨਲ ਹਰਦਿਆਲ ਸਿੰਘ, ਕਮਾਂਡਰ ਸੰਸਾਰ ਚੰਦ ਸ਼ਰਮਾ, ਠਾਕੁਰ ਧਰਮ ਸਿੰਘ, ਕੈਪਟਨ ਜੋਗਿੰਦਰ ਸਿੰਘ, ਵਿਸ਼ਵਾ ਮਿੱਤਰ ਕਪਾਟੀਆ, ਕੈਪਟਨ ਬ੍ਰਹਮਦਾਸ, ਧਰਮ ਸਿੰਘ ਰਾਣਾ, ਮਸਤਰਾਮ, ਸੂਬੇਦਾਰ ਰਣਜੀਤ ਸਿੰਘ ਮੁੱਖ ਸਕੱਤਰ, ਗੋਪਾਲ ਸ਼ਰਮਾ, ਕੈਪਟਨ ਸੁਰੇਸ਼ ਸਿੰਘ, ਕੈਪਟਨ ਬਲਵੀਰ ਸਿੰਘ, ਕੈਪਟਨ ਬਿਕਰਮ ਸਿੰਘ ਆਦਿ ਨੂੰ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਸਾਰੇ ਹੀ ਸਾਬਕਾ ਫ਼ੌਜੀਆਂ ਦੀ ਉਮਰ ਅੱਜ 80 ਸਾਲ ਤੋਂ ਉੱਪਰ ਹੈ | ਇਸ ਸਮਾਗਮ ਵਿਚ ਚਾਰ ਲੜਾਈਆਂ ਲੜ ਚੁੱਕੇ ਕਰਨਲ ਐਸ. ਐਸ. ਰੰਧਾਵਾ ਨੇ ਕਿਹਾ ਕਿ ਸੈਨਿਕ ਕਦੇ ਵੀ ਸਾਬਕਾ ਨਹੀਂ ਹੁੰਦਾ | ਫ਼ੌਜੀ ਹਮੇਸ਼ਾ ਦੇਸ਼ ਦੀ ਰੱਖਿਆ ਦੇ ਲਈ ਤਿਆਰ ਰਹਿੰਦਾ ਹੈ | ਸਮਾਜ ਦੇ ਅੰਦਰ ਜਦੋਂ ਵੀ ਕੋਈ ਬੁਰਾਈ ਆਉਂਦੀ ਹੈ ਤਾਂ ਉਹ ਉਸ ਦੇ ਨਾਲ ਯੁੱਧ ਦੀ ਤਰ੍ਹਾਂ ਲੜਦਾ ਹੈ | ਇਸ ਸਮਾਗਮ ਵਿਚ ਸਮੂਹ ਸੈਨਿਕਾਂ ਨੇ ਆਪਣੇ-ਆਪਣੇ ਵਿਚਾਰ ਰੱਖੇ |
Ad Position 22
No active advertisement
ਪਿਛਲੀ ਖ਼ਬਰ ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਨੇ ਸਵੱਛਤਾ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਸਿਹਤ ਵਿਭਾਗ ਨੇ ਆਰ.ਸੀ.ਐਚ. ਤਹਿਤ ਮੁਹੱਲਾ ਨੀਲ ਕੰਠ 'ਚ ਜਾਗਰੂਕਤਾ ਕੈਂਪ ਲਗਾਇਆ
Ad Position 24