06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਿੰਡ ਜਲੋਟਾ ਤੋਂ ਪੈਦਲ ਸੰਗ ਲਈ ਜਥਾ 1 ਮਾਰਚ ਨੂੰ ਹੋਵੇਗਾ ਰਵਾਨਾ

Ad Position 21
No active advertisement
ਅਜੀਤ ਡੈਸਕ 24-02-2026
ਦਸੂਹਾ, 23 ਫਰਵਰੀ (ਭੁੱਲਰ)- ਪਿੰਡ ਜਲੋਟਾ ਤੋਂ ਸੇਵਾ ਸਿੰਘ ਦੀ ਅਗਵਾਈ ਹੇਠ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਪੈਦਲ ਸੰਗ 1 ਮਾਰਚ ਨੂੰ ਰਵਾਨਾ ਹੋਵੇਗਾ | ਇਸ ਸੰਬੰਧੀ ਸੇਵਾ ਸਿੰਘ, ਨੰਬਰਦਾਰ ਤਜਿੰਦਰ ਸਿੰਘ, ਬਿਕਰਮ ਸਿੰਘ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਚੱਲ ਰਹੀਆਂ ਲੜੀਆਂ ਦੇ ਭੋਗ ਪਾਏ ਜਾਣਗੇ ਉਪਰੰਤ 1 ਮਾਰਚ ਨੂੰ ਜੈਕਾਰਿਆਂ ਦੀ ਗੂੰਜ ਵਿਚ ਪੈਦਲ ਸੰਗ ਰਵਾਨਾ ਹੋਵੇਗਾ ਜੋ ਪਿੰਡ ਓਡਰਾ, ਪਿੰਡ ਜਲੋਟਾ ਦੀ ਪਰਿਕਰਮਾ ਕਰਨ ਉਪਰੰਤ 2 ਮਾਰਚ ਨੂੰ ਪੈਦਲ ਸੰਗ ਨਾਲ ਸ਼ਾਮਿਲ ਹੋਵੇਗਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ | ਇਸ ਮੌਕੇ ਪਿੰਡ ਦੀਆਂ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਾਤਾਰਪੁਰ ਵਿਖੇ ਐਮ.ਸੀ. ਮੁਨੀਸ਼ ਚੱਢਾ ਸਨਮਾਨਿਤ ਅਗਲੀ ਖ਼ਬਰ ਡੀ.ਏ.ਵੀ. ਕਾਲਜ ਦਾ ਬੀ.ਬੀ.ਏ. 5ਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ
Ad Position 24