ਤਲਵਾੜਾ, 23 ਫਰਵਰੀ (ਮਹਿਤਾ)- ਦਾਤਾਰਪੁਰ ਦੇ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਸ੍ਰੀ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ ਮਹਾਂਮੰਡਲੇਸ਼ਵਰ ਸ੍ਰੀ 1008 ਮਹੰਤ ਰਮੇਸ਼ ਦਾਸ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਇਆ | ਇਸ 33ਵੇਂ ਸਲਾਨਾ ਸਮਾਗਮ ਵਿਚ ਸੁਸਰੀ ਦੇਵਾ ਜੀ ਸ਼ਕਤੀ ਦੁਰਗਾ ਮੰਦਰ ਜੀ ਦੀ ਰਹਿਨੁਮਾਈ ਹੇਠ ਸੰੁਦਰ ਕਾਂਡ ਦਾ ਪਾਠ ਕਰਵਾਇਆ ਗਿਆ | ਇਸ ਮੌਕੇ 'ਤੇ ਔਰਤਾਂ ਵਲੋਂ ਭਜਨ ਕੀਰਤਨ ਕੀਤਾ ਗਿਆ | ਮਹਾਂਮੰਡਲੇਸ਼ਵਰ ਮਹੰਤ ਰਮੇਸ਼ ਦਾਸ ਨੇ ਹਾਜ਼ਰ ਭਗਤਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ | ਇਸ ਧਾਰਮਿਕ ਸਮਾਗਮ ਵਿਚ ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਮੁਨੀਸ਼ਾ ਚੱਢਾ ਐਮ.ਸੀ. ਨਗਰ ਪੰਚਾਇਤ ਤਲਵਾੜਾ ਉਚੇਚੇ ਤੌਰ 'ਤੇ ਆਪਣੀ ਹਾਜ਼ਰੀ ਲਗਵਾਉਣ ਲਈ ਪਹੁੰਚੇ | ਸੇਵਾਦਾਰ ਕਿਮੀ ਸ਼ਾਰਦਾ ਅਤੇ ਮਦਨ ਸੇਲ ਨੇ ਸ੍ਰੀ ਮੁਨੀਸ਼ਾ ਚੱਢਾ ਨੂੰ ਮਾਤਾ ਦੀ ਚੁਨਰੀ ਭੇਟ ਕਰਕੇ ਸਨਮਾਨਿਤ ਕੀਤਾ | ਸਮਾਗਮ ਵਿਚ ਸ਼ਿਵ ਭਗਤਾਂ ਲਈ ਲੰਗਰ ਲਗਾਇਆ ਗਿਆ | ਇਸ ਮੌਕੇ 'ਤੇ ਹਰਿ ਊਮ ਸੇਲ, ਟਿੰਕੂ, ਬਿੱਲੂ ਰੱਕੜੀ, ਬਾਲ, ਰਿੰਕਾ ਸ਼ਰਮਾ, ਰਾਜੇਸ਼ ਸੋਨੀ, ਪ੍ਰੇਮ ਚੌਧਰੀ, ਨਰਿੰਦਰ ਡੋਗਰਾ, ਸੁਮੇਸ਼ ਭਗਤਾਂ, ਮਾਸਟਰ ਹੇਮ ਰਾਜ ਸ਼ਾਰਦਾ, ਰਵਿਨੰਦਨ ਲਵਲੀ ਆਦਿ ਤੋਂ ਇਲਾਵਾ ਹੋਰ ਸ਼ਿਵ ਭਗਵਤੀ ਹਾਜ਼ਰ ਸਨ | 20ਐਮਯੂਕੇ08