ਸੈਲਾ ਖ਼ੁਰਦ, 24 ਫਰਵਰੀ (ਹਰਵਿੰਦਰ ਸਿੰਘ ਬੰਗਾ)-ਬੀਤੇ ਦਿਨੀਂ ਤਰਸੇਮ ਸਿੰਘ ਜੱਸੋਵਾਲ ਅਤੇ ਸੁਖਦੇਵ ਸਿੰਘ ਨਿਊਜ਼ੀਲੈਂਡ ਨੇ ਆਪਣੇ ਬਜ਼ੁਰਗ ਅਜੀਤ ਸਿੰਘ, ਸੋਹਣ ਸਿੰਘ ਜਥੇਦਾਰ, ਮਾਤਾ ਪ੍ਰਕਾਸ਼ ਕੌਰ, ਪਿਤਾ ਗਿਆਨ ਸਿੰਘ ਦੀ ਯਾਦ 'ਚ ਪਿੰਡ ਜੱਸੋਵਾਲ ਵਿਖੇ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਮੂਹ ਪੰਚਾਇਤ ਤੇ ਸਰਪੰਚ ਸੀਮਾ ਰਾਣੀ ਸਮੇਤ ਤਰਸੇਮ ਸਿੰਘ ਜੱਸੋਵਾਲ ਨੇ ਸਾਂਝੇ ਤੌਰ 'ਤੇ ਕੀਤਾ | ਕੈਂਪ ਵਿਚ ਰਾਏ ਹਸਪਤਾਲ ਗੜ੍ਹਸ਼ੰਕਰ ਤੋਂ ਡਾ. ਸੰਤੋਸ਼ ਝਾਅ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ | ਇਸ ਮੌਕੇ ਸੁਖਦੇਵ ਸਿੰਘ ਪੁਰੇਵਾਲ, ਕਮਲਜੀਤ ਸਿੰਘ, ਹਰਬੰਸ ਸਿੰਘ, ਜਗਜੀਤ ਸਿੰਘ, ਅਜੀਤ ਸਿੰਘ, ਬਲਵੀਰ ਸਿੰਘ, ਗੁਰਦੇਵ ਸਿੰਘ, ਰਘਵੀਰ ਸਿੰਘ, ਮਨਜੀਤ ਸਿੰਘ, ਸ਼ਿੰਦਰ ਸਿੰਘ, ਪ੍ਰੇਮ ਸਿੰਘ, ਬਲਜੀਤ ਸਿੰਘ, ਹੈਪੀ, ਭੋਲੀ ਰਾਣੀ, ਸੁਰਿੰਦਰ ਕੌਰ ਸਮੇਤ ਹੋਰ ਮੋਹਤਵਾਰ ਸ਼ਾਮਲ ਸਨ | ਇਸ ਮੌਕੇ ਤਰਸੇਮ ਸਿੰਘ ਜੱਸੋਵਾਲ ਨੇ ਕੈਂਪ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਡਾ. ਸੰਤੋਸ਼ ਝਾਅ, ਧਰਮਿੰਦਰ ਕੁਮਾਰ ਤੇ ਮੈਡਮ ਖ਼ੁਸ਼ਬੂ ਦਾ ਸਨਮਾਨ ਕੀਤਾ |