ਗੜ੍ਹਸ਼ੰਕਰ, 24 ਫਰਵਰੀ (ਧਾਲੀਵਾਲ)-ਦੁਆਬਾ ਸਾਹਿਬ ਸਭਾ ਗੜ੍ਹਸ਼ੰਕਰ ਅਤੇ ਦਰਪਣ ਸਾਹਿਤ ਸਭਾ ਸੈਲਾ ਖ਼ੁਰਦ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸੱਦੇ 'ਤੇ ਕੌਮਾਂਤਰੀ ਮਾਂ-ਬੋਲੀ ਦਿਵਸ ਅਤੇ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ 'ਤੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਲੋਕ ਜਗਾਵਾਂ ਮੁਹਿੰਮ ਤਹਿਤ ਗਾਂਧੀ ਪਾਰਕ ਗੜ੍ਹਸ਼ੰਕਰ ਸਥਿਤ ਲਾਇਬ੍ਰੇਰੀ ਵਿਖੇ ਸਮਾਗਮ ਕਰਵਾਇਆ ਗਿਆ | ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪੋ੍ਰ. ਸੰਧੂ ਵਰਿਆਣੀਂ, ਜ਼ਿਲ੍ਹਾ ਪ੍ਰਧਾਨ ਜਸਵਿੰਦਰ ਜੱਸੀ, ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਡਾ. ਬਿੱਕਰ ਸਿੰਘ ਅਤੇ ਦਰਪਣ ਸਾਹਿਤ ਸਭਾ ਸੈਲਾ ਖ਼ੁਰਦ ਦੇ ਜਨਰਲ ਸਕੱਤਰ ਸੋਹਣ ਸਿੰਘ ਦੀ ਅਗਵਾਈ ਹੇਠ ਸਥਾਨਕ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮ 'ਚ ਵੱਖ-ਵੱਖ ਜਥੇਬੰਦੀਆਂ ਵਲੋਂ ਮੁਕੇਸ਼ ਗੁਜਰਾਤੀ, ਸੁਖਦੇਵ ਡਾਨਸੀਵਾਲ, ਵਿਨੇ ਕੁਮਾਰ, ਪਵਨ ਕੁਮਾਰ, ਅਸ਼ਵਨੀ ਰਾਣਾ, ਪਿ੍ੰਸੀਪਲ ਦਲਵਾਰਾ ਸਿੰਘ, ਦਰਸ਼ਨ ਸਿੰਘ ਮੱਟੂ, ਬਲਵੰਤ ਰਾਮ, ਬਲਵੀਰ ਖ਼ਾਨਪੁਰ, ਸਤਪਾਲ ਸਿੰਘ ਕਲੇਰ, ਸੁਭਾਸ਼ ਮੱਟੂ ਹਾਜ਼ਰ ਹੋਏ | ਸਮਾਗਮ ਦੌਰਾਨ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਦੇ ਨਾਲ ਨਾਲ ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਪ੍ਰਸ਼ਾਸਨਿਕ ਕਾਰਜਾਂ ਨੂੰ ਪੰਜਾਬੀ ਭਾਸ਼ਾ ਵਿਚ ਕਰਨਾ ਲਾਜ਼ਮੀ ਬਣਾਇਆ ਜਾਵੇ | ਇਸ ਮੌਕੇ ਗੀਤਕਾਰ ਅਮਰੀਕ ਹਮਰਾਜ਼, ਨੰਬਰਦਾਰ ਜੋਗਾ ਸਿੰਘ ਭੰਮੀਆਂ, ਜਸਵੀਰ ਬੇਗਮਪੁਰੀ, ਸਤਪਾਲ ਸਿੰਘ, ਸ਼ਾਮ ਸੁੰਦਰ ਕਪੂਰ, ਰਣਜੀਤ ਪੋਸੀ, ਅਜੇ ਗੜ੍ਹਦੀਵਾਲਾ ਸ਼ਾਮਿਲ ਹੋਏ | ਪਵਨ ਭੰਮੀਆਂ ਨੇ ਅਖੀਰ ਵਿਚ ਸਾਰਿਆਂ ਦਾ ਧੰਨਵਾਦ ਕੀਤਾ |