ਦਸੂਹਾ, 25 ਫਰਵਰੀ (ਭੁੱਲਰ)-ਪੰਜਾਬ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਪਿ੍ੰਸੀਪਲ ਗੁਰਦਿਆਲ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਆਫ਼ ਐਮੀਨੈਂਸ ਦਸੂਹਾ ਵਿਖੇ ਏ.ਈ.ਪੀ ਤੇ ਐਨ.ਪੀ.ਈ.ਪੀ ਸਬੰਧੀ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਤਹਿਤ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ, ਹਾਈ, ਮਿਡਲ ਸਕੂਲ ਅਤੇ ਲਿਸਟ ਅਨੁਸਾਰ ਦਿੱਤੇ ਗਏ ਪ੍ਰਾਈਵੇਟ ਸਕੂਲਾਂ ਦੇ ਸਕੂਲ ਪਿ੍ੰਸੀਪਲ, ਹੈੱਡ ਮਾਸਟਰ/ਹੈਡਮਿਸਟਰੈਸ ਅਤੇ ਨੋਡਲ ਅਧਿਆਪਕਾਂ ਵੱਲੋਂ ਭਾਗ ਲਿਆ ਗਿਆ | ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਪਿ੍ੰਸੀਪਲ ਸਾਹਿਬਾਨ, ਲੈਕਚਰਾਰ ਅਤੇ ਅਧਿਆਪਕਾਂ ਵੱਲੋਂ ਇਸ ਵਿਸ਼ੇ 'ਤੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਗਏ | ਪਿ੍ੰਸੀਪਲ ਗੁਰਦਿਆਲ ਸਿੰਘ ਵਲੋਂ ਵਿਸ਼ਾ ਸੰਬੰਧੀ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ | ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਅੰਗਰੇਜ਼ੀ ਬਲਜੀਤ ਸਿੰਘ ਵਲੋਂ ਨਿਭਾਈ ਗਈ | ਇਸ ਦੋ ਰੋਜ਼ਾ ਵਰਕਸ਼ਾਪ ਵਿਚ ਲੈਕਚਰਾਰ ਬਲਜੀਤ ਕੌਰ, ਲੈਕਚਰਾਰ ਸੀਮਾ ਵਾਸੂਦੇਵਾ, ਲੈਕਚਰਾਰ ਚਰਨਪ੍ਰੀਤ ਕੌਰ, ਪਿ੍ੰਸੀਪਲ ਰਾਜੇਸ਼ ਕੁਮਾਰ, ਹੈੱਡ ਮਿਸਟਰੈੱਸ ਵਰਿੰਦਰ ਕੌਰ, ਪਿ੍ੰਸੀਪਲ ਅਮਨਦੀਪ ਸ਼ਰਮਾ, ਪਿ੍ੰਸੀਪਲ ਬਲਜੀਤ ਕੌਰ, ਹੈੱਡ ਮਿਸਟਰੈੱਸ ਵਨੀਤਾ ਰਾਣੀ, ਹੈੱਡ ਮਾਸਟਰ ਜਸਵੀਰ ਸਿੰਘ, ਪਿ੍ੰਸੀਪਲ ਹਰਵਿੰਦਰ ਕੌਰ, ਮੈਡਮ ਪੁਸ਼ਪਿੰਦਰ ਕੌਰ, ਹੈਡਮਿਸਟਰੈਸ ਸੰਗੀਤਾ ਸ਼ਰਮਾ ਅਤੇ ਵਿਦਿਆਰਥੀ ਗਿਰੀਸ਼ਾ ਵੱਲੋਂ ਕਿਸ਼ੋਰ ਅਵਸਥਾ ਵਿਚ ਵਿਦਿਆਰਥੀਆਂ ਵਿਚ ਆਉਣ ਵਾਲੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਇਨ੍ਹਾਂ ਸਮੱਸਿਆਵਾਂ ਨੂੰ ਕਿਵੇਂ ਹੱਲ ਕੀਤਾ ਜਾਵੇ, ਇਸ ਪ੍ਰਸ਼ਨ ਤੇ ਸਭ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ | ਮੁੱਖ ਮਹਿਮਾਨ ਵਜੋਂ ਇੰਦਰਪ੍ਰੀਤ ਕੌਰ, ਰਾਜਕੁਮਾਰ, ਡਾਕਟਰ ਨਵਜੋਤ ਕੌਰ, ਡਾਕਟਰ ਅਮਿਤ ਚਾਈਲਡ ਸਪੈਸ਼ਲਿਸਟ ਵੱਲੋਂ ਕਿਸ਼ੋਰ ਅਵਸਥਾ ਵਿਸ਼ੇ ਤੇ ਬਹੁਤ ਹੀ ਵਧੀਆ ਤੇ ਨਿਵੇਕਲਾ ਚਾਨਣਾ ਪਾਇਆ ਗਿਆ | ਇਸ ਮੌਕੇ ਨਿਰਮਲਜੀਤ ਕੌਰ ਭੁੱਲਰ, ਪ੍ਰਦੀਪ ਕੌਰ, ਜੀਵਨ ਜੋਤ ਕੌਰ, ਗੁਰਪ੍ਰੀਤ ਕੌਰ, ਗੁਰਬਖ਼ਸ਼ ਕੌਰ, ਸੀਮਾ ਦੇਵੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ |