15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸ਼ਿਵ ਸੈਨਾ ਲੋਇਨ ਦੇ ਕੌਮੀ ਪ੍ਰਧਾਨ ਅਮਿਤ ਅਰੋੜਾ ਦਾ ਬੰਟੀ ਜੋਗੀ ਵਲੋਂ ਸ਼ਾਨਦਾਰ ਸਵਾਗਤ

ਮੁਕੇਰੀਆਂ, 15 ਨਵੰਬਰ (ਰਾਮਗੜ੍ਹੀਆ)- ਸ਼ਿਵ ਸੈਨਾ ਲੋਇਨ ਦੇ ਕੌਮੀ ਪ੍ਰਧਾਨ ਅਮਿਤ ਅਰੋੜਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼ਹਿਰੀ ਠਾਕੁਰ ਅਰੋੜਾ ਵਲੋਂ ਪਿੰਡ ਧਨੋਆ ਪੱਤਣ ਮੁਕੇਰੀਆਂ ਵਿਖੇ ਯੂਥ ਪ੍ਰਧਾਨ ਬੰਟੀ ਜੋਗੀ ਦੀ ਦੇਖ ਰੇਖ ਹੇਠ ਕੀਤੇ ਗਏ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਗਈ, ਜਿਸ ਵਿਚ ਉਨ੍ਹਾਂ ਵਲੋਂ ਕੁੱਝ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ। ਕੌਮੀ ਪ੍ਰਧਾਨ ਅਮਿਤ ਅਰੋੜਾ ਅਤੇ ਕੌਮੀ ਯੂਥ ਪ੍ਰਧਾਨ ਅਤੇ ਕੌਮੀ ਚੇਅਰਮੈਨ ਸੁਨੀਲ ਕੁਮਾਰ (ਬੰਟੀ) ਜਲੰਧਰ ਅਤੇ ਬੰਟੀ ਜੋਗੀ ਨੇ ਲਕਸ਼ਮਣ ਸ਼ਰਮਾ ਨੂੰ ਸ਼ਿਵ ਸੈਨਾ ਲੋਇਨ ਵਿਚ ਰਾਸ਼ਟਰੀ ਉਪ ਪ੍ਰਧਾਨ ਅਤੇ ਜੰਮੂ ਕਸ਼ਮੀਰ ਦਾ ਪ੍ਰਭਾਰੀ ਨਿਯੁਕਤ ਕੀਤਾ ਅਤੇ ਇਹ ਵੀ ਐਲਾਨ ਕੀਤਾ ਕਿ ਲਕਸ਼ਮਣ ਸ਼ਰਮਾ ਸ਼ਹਿਰ ਮੁਕੇਰੀਆਂ ਵਿਚੋਂ ਹਿੰਦੂਆਂ ਦੀ ਆਵਾਜ਼ ਬਣ ਕੇ ਇਲੈੱਕਸ਼ਨ ਲੜਨਗੇ ਅਤੇ ਹਿੰਦੂਤਵ ਦਾ ਝੰਡਾ ਮਜ਼ਬੂਤ ਕਰਨਗੇ।

Ad Position 21
No active advertisement
ਅਜੀਤ ਡੈਸਕ 16-11-2026
ਮੁਕੇਰੀਆਂ, 15 ਨਵੰਬਰ (ਰਾਮਗੜ੍ਹੀਆ)- ਸ਼ਿਵ ਸੈਨਾ ਲੋਇਨ ਦੇ ਕੌਮੀ ਪ੍ਰਧਾਨ ਅਮਿਤ ਅਰੋੜਾ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼ਹਿਰੀ ਠਾਕੁਰ ਅਰੋੜਾ ਵਲੋਂ ਪਿੰਡ ਧਨੋਆ ਪੱਤਣ ਮੁਕੇਰੀਆਂ ਵਿਖੇ ਯੂਥ ਪ੍ਰਧਾਨ ਬੰਟੀ ਜੋਗੀ ਦੀ ਦੇਖ ਰੇਖ ਹੇਠ ਕੀਤੇ ਗਏ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਗਈ, ਜਿਸ ਵਿਚ ਉਨ੍ਹਾਂ ਵਲੋਂ ਕੁੱਝ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ। ਕੌਮੀ ਪ੍ਰਧਾਨ ਅਮਿਤ ਅਰੋੜਾ ਅਤੇ ਕੌਮੀ ਯੂਥ ਪ੍ਰਧਾਨ ਅਤੇ ਕੌਮੀ ਚੇਅਰਮੈਨ ਸੁਨੀਲ ਕੁਮਾਰ (ਬੰਟੀ) ਜਲੰਧਰ ਅਤੇ ਬੰਟੀ ਜੋਗੀ ਨੇ ਲਕਸ਼ਮਣ ਸ਼ਰਮਾ ਨੂੰ ਸ਼ਿਵ ਸੈਨਾ ਲੋਇਨ ਵਿਚ ਰਾਸ਼ਟਰੀ ਉਪ ਪ੍ਰਧਾਨ ਅਤੇ ਜੰਮੂ ਕਸ਼ਮੀਰ ਦਾ ਪ੍ਰਭਾਰੀ ਨਿਯੁਕਤ ਕੀਤਾ ਅਤੇ ਇਹ ਵੀ ਐਲਾਨ ਕੀਤਾ ਕਿ ਲਕਸ਼ਮਣ ਸ਼ਰਮਾ ਸ਼ਹਿਰ ਮੁਕੇਰੀਆਂ ਵਿਚੋਂ ਹਿੰਦੂਆਂ ਦੀ ਆਵਾਜ਼ ਬਣ ਕੇ ਇਲੈੱਕਸ਼ਨ ਲੜਨਗੇ ਅਤੇ ਹਿੰਦੂਤਵ ਦਾ ਝੰਡਾ ਮਜ਼ਬੂਤ ਕਰਨਗੇ। ਜਿਸ ਦੇ ਚੱਲਦੇ ਸ਼ਿਵ ਸੈਨਾ ਲੋਇਨ ਦੀ ਪੂਰੀ ਟੀਮ ਉਨ੍ਹਾਂ ਦੀ ਮਦਦ ਕਰੇਗੀ। ਅਮਿਤ ਅਰੋੜਾ ਨੇ ਪ੍ਰੈੱਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਦਾ ਪੰਜਾਬ ਵਿਚ ਕੀ ਕੰਮ ਹੈ, ਉਹ ਆਪਣਾ ਹਰਿਆਣਾ ਦੇਖਣ। ਉਨ੍ਹਾਂ ਨੂੰ ਪੰਜਾਬ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ, ਪੰਜਾਬ ਦੀ ਜਨਤਾ ਦੀ ਚਿੰਤਾ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ, ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਹੈ, ਜਿਨ੍ਹਾਂ ਨੂੰ ਮੈਂ ਡਾਇਮੰਡ ਸੀ.ਐਮ ਕਹਿੰਦਾ ਹਾਂ, ਕਿਉਂਕਿ ਬੀਜੇਪੀ ਸਰਕਾਰ ਦੀ ਪੰਜਾਬ ਨੂੰ ਕੋਈ ਵੀ ਦੇਣ ਨਹੀਂ ਹੈ ਅਤੇ ਨਾ ਹੀ ਅੱਜ ਤੱਕ ਇਨ੍ਹਾਂ ਨੇ ਪੰਜਾਬ ਲਈ ਕੁੱਝ ਕੀਤਾ। ਇਸ ਕਰਕੇ ਨਾ ਤਾਂ ਪੰਜਾਬ ਦੀ ਜਨਤਾ ਨੂੰ ਅਤੇ ਨਾ ਹੀ ਪੰਜਾਬ ਦੀ ਪੁਲਿਸ ਨੂੰ ਪਰੇਸ਼ਾਨ ਕੀਤਾ ਜਾਵੇ, ਕਿਉਂਕਿ ਇਨ੍ਹਾਂ ਦਾ ਪੰਜਾਬ ਵਿਚ ਕੋਈ ਵੀ ਅਕਸ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਅਤੇ ਸ਼ਿਵ ਸੈਨਾ ਲੋਇਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹਨ। ਬਹੁਤ ਜਲਦ ਸ਼ਿਵ ਸੈਨਾ ਲੋਇਨ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੇਲ ਕਰਨ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਹਰੇਕ ਜ਼ਿਲ੍ਹੇ ਅਤੇ ਹਰੇਕ ਸ਼ਹਿਰ ਦੇ ਵਿਚ ਸਮਰਥਨ ਕੀਤਾ ਜਾਵੇਗਾ। ਇਸ ਮੌਕੇ ਜਲੰਧਰ ਮਹਿਲਾ ਵਿੰਗ ਦੀ ਰਾਸ਼ਟਰੀ ਪ੍ਰਧਾਨ ਜੋਤੀ, ਬਟਾਲਾ ਤੋਂ ਉੱਤਰ ਭਾਰਤ ਚੇਅਰਮੈਨ ਵਿਕਾਸ ਸ਼ਰਮਾ, ਪਠਾਨਕੋਟ ਤੋਂ ਉੱਤਰ ਭਾਰਤ ਪ੍ਰਮੁੱਖ ਕਰਨ ਪੁਰੀ, ਲੁਧਿਆਣਾ ਤੋਂ ਪ੍ਰਵਾਸੀ ਵਿੰਗ ਰਾਸ਼ਟਰੀ ਪ੍ਰਧਾਨ ਮਨੀਸ਼ ਵਰਮਾ, ਸੰਨੀ ਮਹਿਤਾ ਯੁਵਾ ਕਾਰਜਕਾਰਨੀ ਪੰਜਾਬ ਪ੍ਰਧਾਨ, ਜਲੰਧਰ ਤੋਂ ਰਵੀ ਪਟੇਲ, ਜੋਤੀ ਸੋਨੀ ਮਹਿਲਾ ਵਿੰਗ ਪ੍ਰਧਾਨ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਲਵੀਰ ਸਿੰਘ ਦੀ ਯਾਦ ’ਚ ਕੀਰਤਨ ਦਰਬਾਰ ਅੱਜ ਅਗਲੀ ਖ਼ਬਰ ਲਾਜਵਾਬ ਰਿਹਾ ਐੱਸ. ਬੀ. ਐੱਸ. ਮਾਡਲ ਹਾਈ ਸਕੂਲ ਸਦਰਪੁਰ ਦਾ ਸਾਲਾਨਾ ਸਮਾਗਮ ‘ਜਸ਼ਨ-ਏ-ਤਾਲੀਮ’
Ad Position 24