ਹੁਸ਼ਿਆਰਪੁਰ, 2 ਮਾਰਚ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸਵੱਛ ਭਾਰਤ ਮਿਸ਼ਨ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਤਹਿਤ ਵੱਖ-ਵੱਖ ਸਕੀਮਾਂ ਸੋਲਿਡ ਵੇਸਟ ਮੇਨੇਜਮੈਂਟ ਰੂਲਜ਼ 2000 ਤਹਿਤ ਪਿੰਡਾਂ ਦਾ ਘਰ-ਘਰ ਕੂੜਾ ਇਕੱਠਾ ਕਰਨ ਅਤੇ ਸੋਧਣ ਸਬੰਧੀ, ਗਰੇ ਵਾਟਰ ਮੈਨੇਜਮੈਂਟ, ਸੀਵਰੇਜ਼ ਵਾਟਰ ਨੂੰ ਸੋਧਣ, ਵੋਕੇਸ਼ਨਲ ਟਰੇਨਿੰਗ ਅਤੇ ਟੈਕਨੀਕਲ ਐਜੂਕੇਸ਼ਨ ਦੇ ਨਾਮ ਉਤੇ ਆਏ ਕਰੋੜਾਂ ਰੁਪਏ ਦਾ ਲਾਭ ਆਮ ਲੋਕਾਂ ਨੂੰ ਮਿਲਣ ਦੀ ਥਾਂ ਭਿ੍ਸ਼ਟਾਚਾਰੀਆਂ ਦੀਆਂ ਜੇਬਾਂ ਵਿਚ ਜਾਣ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਨੂੰ ਲੈ ਕੇ ਲੇਬਰ ਪਾਰਟੀ ਵਲੋਂ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਮੀਤ ਪ੍ਰਧਾਨ ਸੋਨੂ ਮਹਿਤਪੁਰ, ਗਿਆਨ ਚੰਦ ਅਤੇ ਜਸਵਿੰਦਰ ਕੌਰ ਵਲੋਂ ਸਹਾਇਕ ਕਮਿਸ਼ਨਰ ਕੈਪਟਨ ਗੁਰਪ੍ਰੀਤ ਕੌਰ ਰਾਹੀਂ ਮੁੱਖ ਸਕੱਤਰ ਪੰਜਾਬ ਅਤੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਗਿਆ | ਧੀਮਾਨ ਨੇ ਦੱਸਿਆ ਕਿ ਮਾਹਿਲਪੁਰ ਬਲਾਕ ਦੇ ਕਈ ਪਿੰਡਾਂ ਵਿਚ ਸਾਲ 2023-24 ਦੌਰਾਨ ਸਕੂਲਾਂ ਦੀ ਇਮਾਰਤ ਦੀ ਮੁਰੰਮਤ, ਵਿਕਸਤ ਭਾਰਤ-ਗਰੰਟੀ ਫਾਰ ਰੁਜ਼ਗਾਰ ਅਤੇ ਆਜੀਵਕਾ ਮਿਸ਼ਨ ਤਹਿਤ ਲੱਖਾਂ ਰੁਪਏ ਜਾਰੀ ਹੋਏ, ਪੰਜਾਬ ਵਿਚ ਗਰੇ ਵਾਟਰ ਮੇਨੇਜਮੈਂਟ ਅਤੇ ਘਰ-ਘਰ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਨ ਤੇ ਉਸ ਨੂੰ ਸੋਧਣ ਅਤੇ ਪਲਾਸਟਿਕ ਮੁਕਤ ਪਿੰਡ ਤੇ ਸ਼ਹਿਰ ਬਣਾਉਣ ਲਈ 2014 ਤੋਂ ਲੈ ਕੇ 2025 ਤੱਕ ਕਰੋੜਾਂ ਰੁਪਏ ਜਾਰੀ ਹੋਏ, ਪਰ ਲਗਪਗ ਸਭ ਕਾਗਜ਼ੀ ਹੋ ਨਿਬੜਿਆ ਅਤੇ ਪਿੰਡਾਂ ਅਤੇ ਸ਼ਹਿਰਾਂ ਵਿਚ ਨਾ ਸਵੱਛਤਾ ਹੋਈ ਤੇ ਨਾ ਹੀ ਸਵੱਛ ਭਾਰਤ ਮਿਸ਼ਨ ਸਿਰੇ ਚੜਿ੍ਹਆ | ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਿ੍ਸ਼ਟਾਚਾਰ ਵਿਰੁੱਧ ਲਾਮਬੰਦ ਹੋਣ ਤੇ ਲੇਬਰ ਪਾਰਟੀ ਨੂੰ ਸਹਿਯੋਗ ਕਰਨ | ਧੀਮਾਨ ਨੇ ਦੱਸਿਆ ਕਿ ਪਾਰਟੀ ਵਲੋਂ ਫ਼ੰਡਾਂ ਦੀ ਜਾਂਚ ਕਰਵਾਉਣ ਲਈ ਹੁਣ ਮੁੱਖ ਸਕੱਤਰ ਤੇ ਰਾਜਪਾਲ ਨੂੰ ਲਿਖਤੀ ਸ਼ਿਕਾਇਤ ਭੇਜੀ ਗਈ ਹੈ |
14ਵੇਂ ਤੇ 15ਵੇਂ ਵਿੱਤ ਕਮਿਸ਼ਨ ਤਹਿਤ ਫੰਡਾਂ ਦੀ ਜਾਂਚ ਲਈ ਮੁੱਖ ਸਕੱਤਰ ਤੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ
ਅਜੀਤ ਡੈਸਕ
03-03-2026