ਗੜ੍ਹਸ਼ੰਕਰ, 2 ਮਾਰਚ (ਧਾਲੀਵਾਲ)-ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦੇ ਕੌਮੀ ਤਿਉਹਾਰ ਮੌਕੇ ਨਤਮਸਤਕ ਹੋਣ ਜਾ ਰਹੀਆਂ ਸੰਗਤਾਂ ਦੀ ਭਰਵੀਂ ਆਮਦ ਵੇਖਣ ਨੂੰ ਮਿਲ ਰਹੀ ਹੈ ਅਤੇ ਸੰਗਤਾਂ ਲਈ ਬੰਗਾ ਰੋਡ 'ਤੇ ਗੁਰਦੁਆਰਾ ਸ਼ਹੀਦਾਂ ਪਿੰਡ ਚੌਹੜਾ ਦੇ ਅਸਥਾਨ 'ਤੇ, ਹੁਸ਼ਿਆਰਪੁਰ ਰੋਡ 'ਤੇ ਗੁਰਦੁਆਰਾ ਭਾਈ ਤਿਲਕੂ ਜੀ ਵਿਖੇ, ਪਿੰਡ ਲੱਲੀਆਂ ਦੀ ਸੰਗਤ, ਪਿੰਡ ਪਾਰੋਵਾਲ, ਪਿੰਡ ਭੱਜਲਾਂ ਦੀ ਸੰਗਤ ਵਲੋਂ ਲੰਗਰ ਵਰਤਾਏ ਜਾ ਰਹੇ ਹਨ | ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਪਿੰਡ ਮਹਿਤਾਬਪੁਰ ਵਿਖੇ ਗੁਰਦੁਆਰਾ ਫਲਾਹੀ ਸਾਹਿਬ ਸ਼ਹੀਦਾਂ ਦੇ ਅਸਥਾਨ 'ਤੇ ਲੰਗਰ, ਗੁਰਦੁਆਰਾ ਸਿੰਘ ਸਭਾ ਗੋਗੋਂ, ਪਿੰਡ ਗੋਗੋਂ ਨੇੜੇ ਡੋਗਰਪੁਰ ਦੀ ਸੰਗਤ ਵਲੋਂ, ਪਿੰਡ ਬੋੜਾ ਨੇ ਕੂਕੋਵਾਲ ਦੀ ਸੰਗਤ ਵਲੋਂ ਫਰੂਟ ਚਾਟ, ਜਮਸ਼ੇਰ ਖਾਸ (ਜਲੰਧਰ), ਪਿੰਡ ਨੰਗਲਾਂ ਨੇੜੇ ਹੇਲਰਾਂ ਦੀ ਸੰਗਤ, ਪਿੰਡ ਨੰਗਲਾਂ ਵਾਸੀਆਂ ਵਲੋਂ, ਪਿੰਡ ਰੋਡ ਮਜ਼ਾਰਾ ਦਾਣਾ ਮੰਡੀ ਵਿਖੇ ਪਿੰਡ ਵਾਸੀਆਂ, ਪਿੰਡ ਮੌਜੀਪੁਰ ਵਾਸੀਆਂ ਵਲੋਂ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਦੇ ਲੰਗਰ ਅਸਥਾਨ ਵਿਖੇ ਅਤੁੱਟ ਲੰਗਰ ਵਰਤਾਏ ਜਾ ਰਹੇ ਹਨ |