ਹੁਸ਼ਿਆਰਪੁਰ, 2 ਮਾਰਚ (ਹਰਪ੍ਰੀਤ ਕੌਰ)-ਫ਼ਾਇਰ ਬਿ੍ਗੇਡ ਰੇਲਵੇ ਰੋਡ ਹੁਸ਼ਿਆਰਪੁਰ ਦੇ ਸਮੂਹ ਸਟਾਫ਼ ਵਲੋਂ ਸ਼ਿਵਰਾਤਰੀ ਨੂੰ ਸਮਰਪਿਤ ਸਲਾਨਾ ਭੰਡਾਰਾ ਕਰਵਾਇਆ ਗਿਆ | ਸਵੇਰੇ ਸਾਢੇ 11 ਵਜੇ ਸ਼ਿਵ ਪੂਜਾ ਅਤੇ 12 ਵਜੇ ਕੰਨਿਆ ਪੂਜਾ ਦੀ ਰਸਮ ਅਦਾ ਕੀਤੀ ਗਈ | ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬੈਂਕਫਿੰਕੋ ਦੇ ਚੇਅਰਮੈਨ ਸੰਦੀਪ ਸੈਣੀ, ਫ਼ਾਇਰ ਬਿ੍ਗੇਡ ਮੁਲਾਜ਼ਮ ਯੂਨੀਅਨ ਦੇ ਚੇਅਰਮੈਨ ਪ੍ਰਵੀਨ ਕੁਮਾਰ, ਯੋਗੇਸ਼ ਕੁਮਾਰ, ਰਮਨ ਕੁਮਾਰ, ਈਸ਼ਵਰ ਸੈਣੀ, ਪਵਨ ਸੈਣੀ ਤੇ ਹਰਮਿੰਦਰ ਕੁਮਾਰ ਆਦਿ ਮੌਜੂਦ ਸਨ |