ਗੜ੍ਹਦੀਵਾਲਾ, 2 ਮਾਰਚ (ਚੱਗਰ)-ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੀ ਅਗਵਾਈ ਵਿਚ ਗੜ੍ਹਦੀਵਾਲਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਆਰੰਭੇ ਗਏ ਵਿਕਾਸ ਕਾਰਜ ਦਾ ਉਨ੍ਹਾਂ ਦੇ ਧਰਮ ਪਤਨੀ ਬੀਬੀ ਰਮਨਦੀਪ ਕੌਰ ਨੇ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਟਾਂਡਾ ਦੇ ਕੋਆਰਡੀਨੇਟਰ ਰਾਜ ਮੁਲਤਾਨੀ, ਸਰਪੰਚ ਮਨਦੀਪ ਕੌਰ ਸ਼ਾਲਾਪੁਰ, ਸਮਾਜ ਸੇਵਿਕਾ ਨਰਿੰਦਰ ਕੌਰ, ਸਮਾਜ ਸੇਵਿਕਾ ਮਨਜੀਤ ਕੌਰ, ਬਲਾਕ ਪ੍ਰਧਾਨ ਨਰੇਸ਼ ਕੁਮਾਰੀ ਮਸਤੀਵਾਲ਼, ਬਲਾਕ ਪ੍ਰਧਾਨ ਪਰਮਜੀਤ ਕੌਰ ਮਿਰਜ਼ਾਪੁਰ, ਪੀ.ਏ. ਰਵੇਲ ਸਿੰਘ ਆਦਿ ਵੀ ਹਾਜ਼ਰ ਸਨ | ਇਸ ਮੌਕੇ ਉਨ੍ਹਾਂ ਗਰੀਨ ਅਸਟੇਟ ਵਿਚ ਬਣਾਈ ਜਾਣ ਵਾਲੀ ਓਪਨ ਜਿੰਮ ਪਾਰਕ, ਪ੍ਰੀਤ ਨਗਰ ਦੇ ਅਧੂਰੇ ਕੰਮ ਨੂੰ ਚਲਾਉਣ ਅਤੇ ਸ਼ਰਮਾ ਇਨਕਲੇਵ 'ਚ ਬਣ ਰਹੇ ਨਵੇਂ ਰਸਤਿਆਂ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਖੁੱਲ੍ਹਾ ਸਮਾਂ ਦੇ ਕੇ ਪੂਰੇ ਧਿਆਨ ਨਾਲ ਉਕਤ ਕਲੋਨੀਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਇਸ ਮੌਕੇ ਬਲਾਕ ਪ੍ਰਧਾਨ ਗੜ੍ਹਦੀਵਾਲਾ ਸੋਨੀਆ ਕੌਡਲ, ਪ੍ਰਧਾਨ ਮਾ. ਰੇਸ਼ਮ ਸਿੰਘ, ਉਪ ਪ੍ਰਧਾਨ ਸੰਦੀਪ ਸਿੰਘ, ਮੋਨਿਕਾ ਉੱਪਲ, ਪਰਮਿੰਦਰ ਕੌਰ, ਅਮਰੀਕ ਕੌਰ, ਅਰੁਣਾ ਕਪਿਲਾ, ਕਮਲੇਸ਼ ਕੁਮਾਰੀ, ਨੰਦਨੀ ਸੇਠ, ਹਰਪ੍ਰੀਤ ਕੌਰ, ਬਲਵੀਰ ਕੌਰ, ਪ੍ਰਨੀਤ ਕੌਰ ਸੁਖਵਿੰਦਰ ਕੌਰ, ਪੂਨਮ ਰਾਣੀ, ਅੰਜੂ ਬਾਲਾ, ਆਰਤੀ ਦੇਵੀ, ਹਰਪਾਲ ਸਿੰਘ, ਸੁਖਵਿੰਦਰ ਸਿੰਘ, ਗੁਰਪਾਲ ਸਿੰਘ, ਅਮੀਰ ਸਿੰਘ, ਬਲਿੰਦਰ ਸਿੰਘ, ਗੁਰਦੀਪ ਸਿੰਘ ਕੈਸ਼ੀਅਰ, ਹਰਦਿੰਦਰ ਸਿੰਘ, ਜਸਵਿੰਦਰ ਕੌਰ, ਜੋਗਿੰਦਰ ਕੌਰ, ਬਲਜੀਤ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |