13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੁਦਰਸ਼ਨ ਏਰੀ ਨੂੰ ਸੇਵਾਮੁਕਤੀ 'ਤੇ ਮੁਬਾਰਕਬਾਦ ਭੇਟ

Ad Position 21
No active advertisement
ਅਜੀਤ ਡੈਸਕ 03-03-2026
ਤਲਵਾੜਾ, 2 ਮਾਰਚ (ਮਹਿਤਾ)-ਕਾਮਾਹੀ ਦੇਵੀ ਖੇਤਰ ਦੇ ਪਿੰਡ ਬਹਿ ਰੰਗਾ ਦੇ ਨਿਵਾਸੀ ਸੁਦਰਸ਼ਨ ਏਰੀ ਪਿਛਲੇ ਦਿਨੀਂ ਭਾਰਤ ਸਰਕਾਰ ਦੇ ਰੇਲਵੇ ਵਿਭਾਗ ਤੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾ ਮੁਕਤ ਹੋਏ ਸਨ | ਉਨ੍ਹਾਂ ਦੀ ਸੇਵਾ ਮੁਕਤੀ ਤੋਂ ਬਾਅਦ ਪਿੰਡ ਬਹਿ ਰੰਗਾ ਵਿਖੇ ਇਕ ਸਮਾਗਮ ਦੌਰਾਨ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਸਾਬਕਾ ਕਾਰਜਕਾਰਨੀ ਮੈਂਬਰ ਭਾਜਪਾ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਏਰੀ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਵਿਚ ਤੰਦਰੁਸਤ ਰਹਿਣ ਦੀ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ | ਇਸ ਤੋਂ ਬਾਅਦ ਪਿੰਕੀ ਨੇ ਪਿੰਡ ਬਹਿ ਰੰਗਾ ਨਿਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਇਸ ਮੌਕੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਡਾ. ਧਰੁੱਵ ਸਿੰਘ, ਡਾ. ਸੁਭਾਸ਼ ਚੰਦਰ, ਸਰਜੀਵਨ ਕੁਮਾਰ ਮਹਿਤਾ, ਠਾਕੁਰ ਦਵਿੰਦਰ ਸਿੰਘ, ਕੁਲਦੀਪ ਚਤਰੂ, ਰਾਮ ਪੱਲੀ, ਅਨਿਲ ਠਾਕੁਰ, ਰਮਨ ਕੋਲ ਆਦਿ ਤੋਂ ਇਲਾਵਾ ਏਰੀ ਦੇ ਪਰਿਵਾਰਕ ਮੈਂਬਰ ਤੇ ਸਮੂਹ ਪਿੰਡ ਬਹਿ ਰੰਗਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਪਰਮਿੰਦਰ ਸਿੰਘ ਧੁੱਗਾ ਦੀ ਬਰਸੀ ਸਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਬੀਬੀ ਰਮਨਦੀਪ ਕੌਰ ਨੇ ਵੱਖ-ਵੱਖ ਵਾਰਡਾਂ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
Ad Position 24