13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ਼ਹੀਦ ਪਰਮਿੰਦਰ ਸਿੰਘ ਧੁੱਗਾ ਦੀ ਬਰਸੀ ਸਬੰਧੀ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 03-03-2026
ਦਸੂਹਾ, 2 ਮਾਰਚ (ਭੁੱਲਰ)-ਸ਼ਹੀਦ ਪਰਮਿੰਦਰ ਸਿੰਘ ਧੁੱਗਾ ਦੀ 16ਵੀ ਬਰਸੀ ਸਬੰਧੀ ਪਿੰਡ ਧੁੱਗਾ ਕਲਾ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਧੁੱਗਾ ਕਲਾ ਦੀਵਾਨ ਸਜਾਏ ਗਏ | ਇਸ ਮੌਕੇ ਸਿੱਖ ਪੰਥ ਤੇ ਪ੍ਰਸਿੱਧ ਕੀਰਤਨੀ ਜਥੇ ਭਾਈ ਇੰਦਰਜੀਤ ਸਿੰਘ ਧੁੱਗਾ, ਭਾਈ ਹਰਵਿੰਦਰ ਸਿੰਘ ਦੇ ਜਥੇ ਵੱਲੋਂ ਸੰਗਤਾਂ ਨੂੰ ਵੈਰਾਗਮਈ ਕੀਰਤਨ ਸਰਵਣ ਕਰਵਾਏ ਗਏ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਸ਼ਹੀਦ ਪਰਮਿੰਦਰ ਸਿੰਘ ਧੁੱਗਾ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਉਨ੍ਹਾਂ ਕਿਹਾ ਕਿ ਸ਼ਹੀਦ ਪਰਮਿੰਦਰ ਸਿੰਘ ਧੁੱਗਾ ਨੇ ਫ਼ੌਜ ਵਿਚ ਆਪਣੀਆਂ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਅਤੇ ਦੇਸ਼ ਦੀਆਂ ਸਰਹੱਦਾਂ ਤੇ ਦੇਸ਼ ਅਤੇ ਭਾਰਤ ਮਾਂ ਦੀ ਰਾਖੀ ਕੀਤੀ | ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ ਤੇ ਸ਼ਹੀਦਾਂ ਨੂੰ ਯਾਦ ਕਰਨਾ ਸਾਡੀ ਸਭ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ | ਇਸ ਮੌਕੇ ਸ਼ਹੀਦ ਪਰਮਿੰਦਰ ਸਿੰਘ ਦੇ ਪਿਤਾ ਤਰਲੋਚਨ ਸਿੰਘ ਕੈਨੇਡਾ, ਮਾਤਾ ਗੁਰਦੀਪ ਕੌਰ ਕੈਨੇਡਾ, ਧਰਮ ਸੁਪਤਨੀ ਰੁਪਿੰਦਰ ਕੌਰ ਕੈਨੇਡਾ ਅਤੇ ਉਨ੍ਹਾਂ ਦੀ ਇਕਲੌਤੀ ਬੇਟੀ ਏਕਨੂਰ ਕੌਰ ਕੈਨੇਡਾ ਨੂੰ ਸਿਰੋਪਾਉ ਭੇਟ ਕੀਤੇ ਗਏ ਅਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਜੀਤ ਸਿੰਘ, ਜਸਵਿੰਦਰ ਸਿੰਘ, ਮਲਕੀਤ ਸਿੰਘ, ਜੋਗਿੰਦਰ ਸਿੰਘ ਕਾਲਕੱਟ, ਸੁਖਜੀਤ ਸਿੰਘ, ਹਰਪ੍ਰੀਤ ਕੌਰ, ਜੱਜਵੀਰ ਸਿੰਘ, ਸਿੰਘ ਕਾਲਾ ਝਿੰਗੜ, ਗਿਆਨੀ ਤਜਿੰਦਰ ਸਿੰਘ, ਜਰਨੈਲ ਸਿੰਘ, ਜਸਕੀਰਤ ਸਿੰਘ, ਅਮਰਜੀਤ ਸਿੰਘ, ਇੰਦਰਜੀਤ ਸਿੰਘ, ਹਰਮਿੰਦਰ ਸਿੰਘ, ਰਜਿੰਦਰ ਸਿੰਘ ਸੋਢੀ ਮੋਹਕਮਗੜ੍ਹ, ਸੰਦੀਪ ਕੌਰ, ਏਕਨੂਰ ਕੌਰ ਕੈਨੇਡਾ,ਪਰਮਜੀਤ ਕੌਰ ਸੁਰਿੰਦਰ ਕੌਰ, ਫ਼ਤਿਹ ਸਿੰਘ, ਤਰਸੇਮ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ ਮੋਹਕਮਗੜ੍ਹ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਲਈ ਪੈਦਲ ਸੰਗ ਰਵਾਨਾ ਅਗਲੀ ਖ਼ਬਰ ਸੁਦਰਸ਼ਨ ਏਰੀ ਨੂੰ ਸੇਵਾਮੁਕਤੀ 'ਤੇ ਮੁਬਾਰਕਬਾਦ ਭੇਟ
Ad Position 24