ਹੁਸ਼ਿਆਰਪੁਰ, 3 ਮਾਰਚ (ਬਲਜਿੰਦਰਪਾਲ ਸਿੰਘ)-ਪਲੇਅ-ਵੇਅ ਮਾਡਲ ਸਕੂਲ ਹੁਸ਼ਿਆਰਪੁਰ ਵਿਖੇ 11ਵੀਂ ਅਤੇ 9ਵੀਂ ਜਮਾਤਾਂ ਦੇ ਵਿਦਿਆਰਥੀਆਂ ਨੇ 10ਵੀਂ ਤੇ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਇਸ ਮੌਕੇ ਵਿਦਿਆਰਥੀਆਂ ਨੇ ਮਜ਼ੇਦਾਰ ਖੇਡਾਂ ਰਾਹੀਂ ਮਨੋਰੰਜਨ ਕੀਤਾ | ਵਿਦਿਆਰਥੀਆਂ ਨੇ ਸੀਨੀਅਰ ਕਲਾਸ ਦੇ ਵਿਦਿਆਰਥੀਆਂ ਨੂੰ ਤੋਹਫ਼ਿਆਂ ਨਾਲ ਸਨਮਾਨਿਤ ਵੀ ਕੀਤਾ | 12ਵੀਂ ਜਮਾਤ ਦੀ ਭਾਵਨਾ ਨੇ ਸਕੂਲ 'ਚ ਆਪਣੇ ਕਈ ਸਾਲਾਂ ਦੇ ਅਨੁਭਵ ਸਾਂਝੇ ਕੀਤੇ | 9ਵੀਂ ਜਮਾਤ ਦੀਆਂ ਵਿਦਿਆਰਥਣਾਂ ਦਿਵਯਾਂਸ਼ੀ, ਰੂਪਪ੍ਰੀਤ ਕੌਰ ਤੇ ਸੋਨਾਕਸ਼ੀ ਨੇ ਸੀਨੀਅਰ ਕਲਾਸ ਦੇ ਵਿਦਿਆਰਥੀਆਂ ਦਾ ਸਵਾਗਤ ਕੀਤਾ | ਕਲਾਸ ਇੰਚਾਰਜ ਜੋਤੀ ਸ਼ਰਮਾ, ਮਮਤਾ ਮਹਿਤਾ, ਨਿਧੀ ਠਾਕੁਰ ਤੇ ਅਨੂਪਮ ਠਾਕੁਰ ਨੇ ਇਸ ਸਮਾਗਮ 'ਚ ਅਹਿਮ ਸਹਿਯੋਗ ਦਿੱਤਾ | ਇਸ ਮੌਕੇ ਵਿਦਿਆਰਥੀਆਂ ਨੇ ਲੱਕੀ ਡਰਾਅ 'ਚ ਇਨਾਮ ਵੀ ਜਿੱਤੇ ਅਤੇ ਨਾਚ, ਗੀਤ ਵੀ ਪੇਸ਼ ਕੀਤੇ | ਅੰਤ 'ਚ ਪਿ੍ੰਸੀਪਲ ਏ. ਐੱਸ. ਟਾਟਰਾ ਨੇ ਹਰੇਕ ਵਿਦਿਆਰਥੀ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਫਲਤਾ ਪ੍ਰਾਪਤ ਕਰਨ ਲਈ ਸਮੇਂ ਦੇ ਪਾਬੰਦ ਅਤੇ ਆਪਣੀ ਪੜ੍ਹਾਈ ਵਿਚ ਨਿਯਮਤ ਰਹਿਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਟੀਚਿਆਂ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਕਰਨ ਦੀ ਸਲਾਹ ਦਿੱਤੀ | ਇਸ ਮੌਕੇ ਚਿਰਾਗ਼ ਤੇ ਯਸ਼ਦੀਪ ਨੂੰ ਮਿਸਟਰ ਫੇਅਰਵੈੱਲ ਚੁਣਿਆ ਗਿਆ ਤੇ ਸ਼ਰੂਤੀ ਤੇ ਭਾਵਨਾ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ |
ਪਲੇਅ-ਵੇਅ ਮਾਡਲ ਸਕੂਲ 'ਚ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ
ਅਜੀਤ ਡੈਸਕ
04-03-2026