ਮੁਕੇਰੀਆਂ, 3 ਮਾਰਚ (ਰਾਮਗੜ੍ਹੀਆ)-ਐੱਸ. ਪੀ. ਐੱਨ. ਕਾਲਜ ਮੁਕੇਰੀਆਂ ਦੇ ਹੋਮ ਸਾਇੰਸ ਅਤੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਹੋਲੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ 'ਹੋਲੀ ਸਪੈਸ਼ਲ ਟਾਈ ਐਂਡ ਡਾਈ ਵਰਕਸ਼ਾਪ' ਕਰਵਾਈ ਗਈ | ਵਿਦਿਆਰਥੀਆਂ ਨੇ ਇਸ ਗਤੀਵਿਧੀ ਵਿਚ ਉਤਸ਼ਾਹ ਨਾਲ ਭਾਗ ਲਿਆ ਤੇ ਤਿਉਹਾਰ ਦੇ ਇਸ ਮਾਹੌਲ ਵਿਚ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਵਰਕਸ਼ਾਪ ਦੌਰਾਨ ਟਾਈ ਐਂਡ ਡਾਈ ਫੈਬਰਿਕ ਤਕਨੀਕਾਂ, ਬਲੌਕ ਪਿ੍ੰਟਿੰਗ ਅਤੇ ਟੈਕਸਚਰ ਪੇਂਟਿੰਗ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਵੱਖ-ਵੱਖ ਰੰਗ-ਸੰਯੋਜਨਾਂ ਅਤੇ ਨਵੇਂ ਡਿਜ਼ਾਈਨਾਂ ਰਾਹੀਂ ਆਪਣੀ ਕਲਾਤਮਕ ਯੋਗਤਾ ਨੂੰ ਨਿਖਾਰਿਆ | ਇਸ ਦੇ ਨਾਲ ਹੀ ਤਿਉਹਾਰ ਦੇ ਪਕਵਾਨਾਂ ਦੇ ਵਿਸ਼ੇਸ਼ ਫੂਡ ਸਟਾਲ ਅਤੇ ਰਸੋਈ ਉਤਪਾਦ ਪ੍ਰਦਰਸ਼ਨੀ ਵੀ ਲਗਾਈ ਗਈ | 'ਅਰਨ ਵਾਇਲ ਯੂ ਲਰਨ' ਸਕੀਮ ਦੇ ਤਹਿਤ ਵਿਦਿਆਰਥੀਆਂ ਵਲੋਂ ਭੁਗਤਾਨਯੋਗ ਖਾਣ-ਪੀਣ ਦੇ ਕਾਊਾਟਰ ਸਜਾਏ ਗਏ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਵਿਹਾਰਿਕ ਅਨੁਭਵ ਦੇ ਨਾਲ-ਨਾਲ ਆਰਥਿਕ ਲਾਭ ਵੀ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੀਆਂ ਰਚਨਾਤਮਿਕ ਅਤੇ ਪ੍ਰਯੋਗਾਤਮਿਕ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ | ਅੰਤ ਵਿਚ ਵਿਭਾਗ ਮੁਖੀ ਪ੍ਰੋਫੈਸਰ ਹਰਪ੍ਰੀਤ ਕੌਰ ਨੇ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਤੇ ਕਾਲਜ ਪ੍ਰਬੰਧਕ ਕਮੇਟੀ ਦਾ ਸਮੇਂ-ਸਮੇਂ 'ਤੇ ਮਿਲਦੇ ਸਹਿਯੋਗ ਲਈ ਦਿਲੋਂ ਤੋਂ ਧੰਨਵਾਦ ਕੀਤਾ | ਸਮਾਗਮ ਦੌਰਾਨ ਵਿਭਾਗ ਦੀ ਮੁਖੀ ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਮੋਨਿਕਾ ਸੈਣੀ ਅਤੇ ਮਿਸ ਜੋਤੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ ਅਤੇ ਉਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ | ਇਹ ਵਰਕਸ਼ਾਪ ਵਿਦਿਆਰਥੀਆਂ ਲਈ ਰਚਨਾਤਮਿਕਤਾ ਤੇ ਵਿਹਾਰਿਕ ਸਿਖਲਾਈ ਦਾ ਉੱਤਮ ਮੰਚ ਸਾਬਤ ਹੋਈ |