ਭੰਗਾਲਾ, 3 ਮਾਰਚ (ਬਲਵਿੰਦਰਜੀਤ ਸਿੰਘ ਸੈਣੀ)-ਕਸਬਾ ਪੁਰਾਣਾ ਭੰਗਾਲਾ ਵਿਖੇ ਸ਼ਮਸ਼ਾਨਘਾਟ ਵਿਚ ਨਲਕੇ ਚੋਰੀ ਕਰਕੇ ਕਬਾੜੀਏ ਨੂੰ ਵੇਚਣ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਚੋਰ ਨੂੰ ਫੜ ਕੇ ਪੁਲਿਸ ਹਵਾਲੇ ਕਰਨ ਦੀ ਖ਼ਬਰ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਦੇਵ ਸਿੰਘ ਪੁਰਾਣਾ ਭੰਗਾਲਾ ਮੋਨੂ, ਰਾਜੂ, ਰਿੰਕੂ ਸੈਣੀ, ਮੋਨੂ, ਰੋਹਿਤ ਸਲਾਰੀਆ, ਬਿੱਲਾ ਠਾਕਰ, ਨੰਨ੍ਹੀ, ਅਰਜਨ ਸਿੰਘ, ਸੁਖਦੇਵ ਸਿੰਘ, ਮੰਗਲ ਦਾਸ ਆਦਿ ਪਿੰਡ ਵਾਸੀਆਂ ਨੇ ਦੱਸਿਆ ਪਿੰਡ ਪੁਰਾਣਾ ਭੰਗਾਲਾ ਵਿਖੇ ਸ਼ਮਸ਼ਾਨਘਾਟ ਵਿਚ ਨਲਕੇ ਲੱਗੇ ਹੋਏ ਹਨ, ਜਿਸ ਨੂੰ ਦੋ ਨੌਜਵਾਨਾਂ ਵਲੋਂ ਚੋਰੀ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜਦੋਂ ਪੁੱਛ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਦੋ ਨੌਜਵਾਨਾਂ ਵਲੋਂ ਰਾਤ ਦੇ ਸਮੇਂ ਇੱਕ ਪਾਣੀ ਵਾਲਾ ਨਲਕਾ ਪਾਈਪ ਤੋਂ ਤੋੜ ਲਿਆ ਤੇ ਦੂਸਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ | ਪਤਾ ਲੱਗਾ ਕਿ ਇੱਕ ਨੌਜਵਾਨ ਪਿੰਡ ਭੰਗਾਲਾ ਤੇ ਇੱਕ ਨੌਜਵਾਨ ਪਿੰਡ ਪਲਾਕੀ ਦਾ ਸੀ, ਜਿਨ੍ਹਾਂ ਨੇ ਇਹ ਨਲਕਿਆਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਭੰਗਾਲਾ ਦਾ ਨੌਜਵਾਨ ਨੂੰ ਫੜ ਕੇ ਪੁਲਿਸ ਚੌਂਕੀ ਭੰਗਾਲਾ ਵਿਖੇ ਲਿਜਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ, ਜਿੱਥੇ ਫੜੇ ਹੋਏ ਵਿਅਕਤੀ ਦੀ ਪਛਾਣ ਰਾਜਾ ਵਾਸੀ ਭੰਗਾਲਾ ਹੋਈ ਹੈ ਜਦ ਕਿ ਦੂਸਰਾ ਫ਼ਰਾਰ ਹੈ ਜਦ ਕਿ ਪੁਲਿਸ ਨੇ ਰਾਜਾ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆ ਦਿੱਤੀ ਹੈ ਤੇ ਕਬਾੜੀਏ ਦੀ ਪੜਤਾਲ ਚੱਲ ਰਹੀ ਹੈ |