26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੰਤ ਮਾਝਾ ਸਿੰਘ ਕਾਲਜ 'ਚ ਹੋਲੀ ਦਾ ਤਿਉਹਾਰ ਮਨਾਇਆ

Ad Position 21
No active advertisement
ਅਜੀਤ ਡੈਸਕ 04-03-2026
ਟਾਂਡਾ ਉੜਮੁੜ, 3 ਮਾਰਚ (ਕੁਲਬੀਰ ਸਿੰਘ ਗੁਰਾਇਆ)-ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫਾਰ ਵੁਮੈਨ ਮਿਆਣੀ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਾਲਜ ਕੈਂਪਸ ਨੂੰ ਸਜਾਵਟੀ ਸਮਗਰੀ ਨਾਲ ਸਜਾਇਆ ਗਿਆ, ਜਿਸ ਨਾਲ ਪੂਰਾ ਵਾਤਾਵਰਨ ਤਿਉਹਾਰਮਈ ਬਣ ਗਿਆ | ਵਿਦਿਆਰਥਣਾਂ ਨੇ ਰੰਗਾਂ ਨਾਲ ਖੇਡਦਿਆਂ ਆਪਸੀ ਪਿਆਰ, ਭਾਈਚਾਰੇ ਅਤੇ ਏਕਤਾ ਦਾ ਸੁਨੇਹਾ ਦਿੱਤਾ | ਇਸ ਮੌਕੇ ਬੋਲਦਿਆਂ ਕਾਰਜਕਾਰੀ ਪਿ੍ੰਸੀਪਲ ਡਾ. ਸ਼ਿਵਾਨੀ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਸੱਚ ਦੀ ਝੂਠ 'ਤੇ ਅਤੇ ਨੇਕੀ ਦੀ ਬੁਰਾਈ 'ਤੇ ਜਿੱਤ ਦਾ ਪ੍ਰਤੀਕ ਹੈ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਇਸ ਤਿਉਹਾਰ ਦੀ ਇਤਿਹਾਸਕ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਇਹ ਤਿਉਹਾਰ ਸਾਡੇ ਸੰਸਕਾਰਾਂ ਤੇ ਸਾਂਝੀ ਵਿਰਾਸਤ ਨੂੰ ਮਜ਼ਬੂਤ ਕਰਦਾ ਹੈ | ਉਨ੍ਹਾਂ ਦੱਸਿਆ ਕਿ ਇਹ ਤਿਉਹਾਰ ਖਾਲਸਾਈ ਸ਼ਾਨ, ਦਿਲੇਰੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ | ਪੰਜਾਬ ਵਿਚ ਹੋਲੀ ਦੇ ਅਗਲੇ ਦਿਨ ਮਨਾਇਆ ਜਾਣ ਵਾਲਾ ਹੋਲਾ ਮੁਹੱਲਾ ਵਿਸ਼ੇਸ਼ ਅਹਿਮੀਅਤ ਰੱਖਦਾ ਹੈ, ਜੋ ਹਰ ਸਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਅਤੇ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ | ਇਸ ਮਹਾਨ ਪਰੰਪਰਾ ਦੀ ਸ਼ੁਰੂਆਤ ਸਨ 1701 ਵਿਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੀਤੀ ਗਈ ਸੀ | ਨਿਹੰਗ ਸਿੰਘਾਂ ਵਲੋਂ ਸ਼ਸਤਰ ਕਲਾਵਾਂ ਦੇ ਦਿਲਚਸਪ ਪ੍ਰਦਰਸ਼ਨ ਇਸ ਮੌਕੇ ਕੀਤੇ ਜਾਂਦੇ ਹਨ | ਕਾਲਜ ਵਿਚ ਮਨਾਏ ਗਏ ਇਸ ਸਮਾਗਮ ਦੌਰਾਨ ਵਿਦਿਆਰਥਣਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ | ਸਮਾਗਮ ਦੇ ਅੰਤ ਵਿਚ ਸਭ ਨੇ ਮਿਲ ਕੇ ਹੋਲੀ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ ਤੇ ਦੇਸ਼-ਪ੍ਰਦੇਸ਼ ਵਿਚ ਅਮਨ, ਪਿਆਰ ਅਤੇ ਭਾਈਚਾਰੇ ਦੀ ਕਾਮਨਾ ਕੀਤੀ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਸੀ |
Ad Position 22
No active advertisement
ਪਿਛਲੀ ਖ਼ਬਰ ਚੋਰ ਤੇ ਕਬਾੜੀਆ ਫੜ ਕੇ ਲੋਕਾਂ ਨੇ ਕੀਤਾ ਪੁਲਿਸ ਹਵਾਲੇ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ 'ਚ 'ਆਰਟੀਫਿਸ਼ੀਅਲ ਇੰਟੈਲੀਜੈਂਸੀ ਮੌਕੇ ਤੇ ਨੈਤਿਕ ਚੁਣੌਤੀਆਂ' ਵਿਸ਼ੇ 'ਤੇ ਵਰਕਸ਼ਾਪ ਕਰਵਾਈ
Ad Position 24