ਹੁਸ਼ਿਆਰਪੁਰ, 3 ਮਾਰਚ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਦੂਲਾ ਸਿੰਘ ਦੇ ਤਪ-ਅਸਥਾਨ ਗੁਰਦੁਆਰਾ ਡੇਰਾ ਸੰਤਪੁਰੀ ਠੱਕਰਵਾਲ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸੇ ਦਾ ਰਿਵਾਇਤੀ ਤਿਉਹਾਰ ਹੋਲਾ ਮਹੱਲਾ ਮਨਾਇਆ ਗਿਆ | ਇਸ ਮੌਕੇ ਮੁੱਖ ਸੇਵਾਦਾਰ ਸੰਤ ਸਰਬਜੀਤ ਸਿੰਘ ਤੇ ਬਾਬਾ ਗੁਰਪ੍ਰੀਤ ਸਿੰਘ ਦੀ ਦੇਖ-ਰੇਖ 'ਚ ਮੁਹੱਲਾ ਵੀ ਕੱਢਿਆ ਗਿਆ, ਜਿਸ 'ਚ ਗੱਤਕਾ ਪਾਰਟੀਆਂ ਨੇ ਆਪਣੇ ਜੌਹਰ ਦਿਖਾਏ | ਇਸ ਮੌਕੇ 11 ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ, ਉਪਰੰਤ ਭਾਈ ਗੁਰਬਖ਼ਸ਼ ਸਿੰਘ ਬੈਂਚਾਂ ਨੇ ਅਰਦਾਸ ਬੇਨਤੀ ਕਰਕੇ ਮੁਹੱਲੇ ਦੀ ਆਰੰਭਤਾ ਪੰਜ ਪਿਆਰਿਆਂ ਦੀ ਅਗਵਾਈ 'ਚ ਹੋਈ | ਇਸ ਮੌਕੇ ਭਾਈ ਦੀਦਾਰ ਸਿੰਘ ਇੰਟਰਨੈਸ਼ਨਲ ਢਾਡੀ ਜਥਾ, ਭਾਈ ਗੁਰਬਖ਼ਸ਼ ਸਿੰਘ ਬੈਂਚਾਂ ਤੋਂ ਇਲਾਵਾ ਹੋਰ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਇਤਿਹਾਸ, ਕਥਾ-ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਅਜੀਤ ਸਿੰਘ ਇੰਗਲੈਂਡ, ਸੰਤ ਜਸਵੰਤ ਸਿੰਘ ਖੇੜਾ, ਸੰਤ ਸੁਖਪ੍ਰੀਤ ਸਿੰਘ ਨਰੂੜ, ਸੰਤ ਸਤਨਾਮ ਸਿੰਘ ਪੰਡੋਰੀ ਲੱਧਾ ਸਿੰਘ, ਭਾਈ ਗੁਰਨਾਮ ਸਿੰਘ ਉਦੇਸੀਆ ਆਦਿ ਨੇ ਵੀ ਹਾਜ਼ਰੀ ਭਰੀ | ਇਸ ਮੌਕੇ ਬੈਲ ਗੱਡੀਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ | ਇਸ ਮੌਕੇ ਬੀਬੀ ਬਲਵੀਰ ਕੌਰ, ਬੀਬੀ ਸਤਵੀਰ ਕੌਰ, ਬੀਬੀ ਹਰਜੋਤ ਕੌਰ, ਬੀਬੀ ਸਤਵਿੰਦਰ ਕੌਰ, ਬੀਬੀ ਅੰਮਿ੍ਤਪਾਲ ਕੌਰ, ਦਵਿੰਦਰ ਸਿੰਘ ਮਾਹੀ ਇੰਗਲੈਂਡ, ਬੀਬੀ ਦਵਿੰਦਰ ਕੌਰ ਮਾਹੀ ਇੰਗਲੈਂਡ, ਦਰਸ਼ਨ ਸਿੰਘ ਰਾਜਾ, ਮਾ. ਜਸਵਿੰਦਰ ਸਿੰਘ ਜੱਸੀ ਮੌਜੋਮਜਾਰਾ, ਦਲਜੀਤ ਸਿੰਘ, ਰਾਮ ਸਿੰਘ, ਸਰਬਜੀਤ ਸਿੰਘ, ਮਾ. ਪਿਆਰਾ ਲਾਲ, ਪਰਮਜੀਤ ਸਿੰਘ, ਠੇਕੇਦਾਰ ਬਲਜਿੰਦਰ ਸਿੰਘ ਫਗਵਾੜਾ, ਲਖਵੀਰ ਸਿੰਘ ਤੇ ਅਜੀਤ ਪਾਲ ਸਿੰਘ ਆਦਿ ਸਮੇਤ ਸੰਗਤਾਂ ਹਾਜ਼ਰ ਸਨ |