30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਿਰਫ਼ ਅਹੁਦੇਦਾਰੀਆਂ ਖਾਤਿਰ ਅਕਾਲੀ ਦਲ (ਪੁ:ਸੁ:) ਦਾ ਇਕ ਧੜਾ ਵੱਖ ਹੋਇਆ- ਦਸੂਹਾ

Ad Position 21
No active advertisement
ਅਜੀਤ ਡੈਸਕ 04-03-2026
ਹੁਸ਼ਿਆਰਪੁਰ, 3 ਮਾਰਚ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਤੇ ਮੈਂਬਰ ਵਰਕਿੰਗ ਕਮੇਟੀ ਮਨਜੀਤ ਸਿੰਘ ਦਸੂਹਾ ਨੇ ਬਿਆਨ ਰਾਹੀਂ ਕਿਹਾ ਕਿ ਪਾਰਟੀ ਦਾ ਇਕ ਧੜਾ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ 'ਚ ਸ਼ੋ੍ਰਮਣੀ ਅਕਾਲੀ ਦਲ (ਬ) 'ਚ ਸ਼ਾਮਿਲ ਹੋਣ ਜਾ ਰਿਹਾ ਹੈ, ਜਿਸ ਦਾ ਮੁੱਖ ਕਾਰਨ ਪਿਛਲੇ ਸਮੇਂ ਦੌਰਾਨ ਪਾਰਟੀ ਵਲੋਂ ਜ਼ਿਲ੍ਹੇ 'ਚ ਜੋ ਅਹੁਦੇਦਾਰੀਆਂ ਦਿੱਤੀਆਂ ਗਈਆਂ ਸਨ, ਉਹ ਭੁੱਲੇਵਾਲ ਰਾਠਾਂ ਦੇ ਮੁਤਾਬਿਕ ਨਹੀਂ ਸਨ, ਜਿਸ ਦੇ ਚੱਲਦਿਆਂ ਉਹ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਹਾਈਕਮਾਂਡ ਤੋਂ ਨਾਰਾਜ਼ ਚੱਲ ਰਹੇ ਸਨ | ਉਨ੍ਹਾਂ ਦੋਸ਼ ਲਗਾਇਆ ਕਿ ਭੁੱਲੇਵਾਲ ਰਾਠਾਂ ਜਿਸ ਆਗੂ ਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੌਂਪਣਾ ਚਾਹੁੰਦੇ ਸਨ, ਉਸ ਨੂੰ ਪਾਰਟੀ ਦਾ ਇਕ ਧੜਾ ਨਹੀਂ ਚਾਹੁੰਦਾ ਸੀ, ਜਿਸ ਸਬੰਧੀ ਇਸ ਧੜੇ ਨੇ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਸੀਨੀਅਰ ਆਗੂਆਂ ਦੇ ਧਿਆਨ 'ਚ ਇਹ ਮਾਮਲਾ ਲਿਆਂਦਾ ਸੀ | ਉਨ੍ਹਾਂ ਮੰਗ ਕੀਤੀ ਸੀ ਕਿ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਕਿਸੇ ਸਰਬ-ਪ੍ਰਮਾਣਿਤ ਆਗੂ ਨੂੰ ਹੀ ਦਿੱਤੀ ਜਾਵੇ, ਜਿਸ ਦੇ ਚੱਲਦਿਆਂ ਪਿਛਲੇ 4-5 ਮਹੀਨਿਆਂ ਤੋਂ ਇਸ ਧੜੇ ਵਲੋਂ ਪਾਰਟੀ ਨਾਲ ਦੂਰੀਆਂ ਬਣਾਈਆਂ ਹੋਈਆਂ ਸਨ | ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਇਸ ਧੜੇ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ, ਜੋ ਲਗਪਗ ਸਪੱਸ਼ਟ ਹੋ ਚੁੱਕਾ ਹੈ ਕਿ ਇਨ੍ਹਾਂ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ 2024 ਦੇ ਹੁਕਮਨਾਮੇ ਨੂੰ ਮਾਨਤਾ ਨਹੀਂ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਹਰੀਸਰ ਦੇ ਕਬੱਡੀ ਮਹਾਂ ਕੁੰਭ 'ਚ ਫਗਵਾੜਾ ਟਾਈਗਰ ਕਲੱਬ ਰਿਹਾ ਜੇਤੂ ਅਗਲੀ ਖ਼ਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਘਰ ਵਾਪਸੀ ਪਾਰਟੀ ਲਈ ਸ਼ੁਭ ਸੰਕੇਤ- ਆਗੂ
Ad Position 24