30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗੁਰਦੁਆਰਾ ਹਰੀਸਰ ਦੇ ਕਬੱਡੀ ਮਹਾਂ ਕੁੰਭ 'ਚ ਫਗਵਾੜਾ ਟਾਈਗਰ ਕਲੱਬ ਰਿਹਾ ਜੇਤੂ

Ad Position 21
No active advertisement
ਅਜੀਤ ਡੈਸਕ 04-03-2026
ਕੋਟਫ਼ਤੂਹੀ, 3 ਮਾਰਚ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਵਿਖੇ ਗੱਦੀ ਨਸ਼ੀਨ ਸੰਤ ਬਾਬਾ ਅਮਰੀਕ ਸਿੰਘ ਨੈਕੀ ਵਾਲਿਆਂ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਹਰੀ ਸਿੰਘ ਯਾਦਗਾਰੀ ਤੇ ਸਵ. ਜੰਗ ਸਿੰਘ ਬਹਾਦਰ ਨੂੰ ਸਮਰਪਿਤ ਪੰਜਵਾਂ ਕਬੱਡੀ ਦਾ ਮਹਾਂ ਕੁੰਭ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਅੱਧੀ ਦਰਜਨ ਦੇ ਕਰੀਬ ਕਲੱਬਾਂ ਨੇ ਭਾਗ ਲਿਆ, ਕਬੱਡੀ ਦੇ ਫਾਈਨਲ ਮੈਚ ਵਿਚ ਫਗਵਾੜਾ ਟਾਈਗਰ ਕਲੱਬ ਨੇ ਮਾਤਾ ਵਿਦਿਆ ਦੇਵੀ ਸਪੋਰਟਸ ਕਲੱਬ ਪੋਜੇਵਾਲ ਨੂੰ ਹਰਾ ਕੇ ਜਿੱਤ ਹਾਸਲ ਕੀਤੀ | ਇਸ ਮੌਕੇ ਇਨਾਮਾਂ ਦੀ ਵੰਡ ਸੰਤ ਬਾਬਾ ਅਮਰੀਕ ਸਿੰਘ, ਬਾਬਾ ਜਸਪਾਲ ਸਿੰਘ ਪੰਜੌੜ ਨੇ ਸਾਂਝੇ ਤੌਰ ਤੇ ਕੀਤੀ | ਇਸ ਮੌਕੇ ਉਨ੍ਹਾਂ ਨਾਲ ਅਵਤਾਰ ਸਿੰਘ ਗਿੱਲ, ਕਸ਼ਮੀਰ ਸਿੰਘ ਅਟਵਾਲ ਯੂ. ਕੇ., ਰਣਵੀਰ ਸਿੰਘ ਨਾਗਰਾ ਯੂ. ਐੱਸ. ਏ, ਰਾਣਾ ਗਿੱਲ ਭਾਣਾ ਯੂ. ਐੱਸ.ਏ., ਮਨਿੰਦਰਜੀਤ ਸਿੰਘ ਨਾਗਰਾ, ਗੋਲਡੀ ਰਾਣਾ, ਮਨਜਿੰਦਰ ਸਿੰਘ ਸਹੋਤਾ ਯੂ. ਐੱਸ. ਏ, ਗੋਗੀ ਢਿੱਲੋਂ, ਬਿੰਦਾ ਭਾਣਾ ਅਸਟ੍ਰੇਲੀਆ, ਪਿੰਦਰ ਗਿੱਲ ਭਾਣਾ ਕੈਨੇਡਾ, ਪਹਿਲਵਾਨ ਹਰਵਿੰਦਰ ਸਿੰਘ ਵਿਰਕ, ਇੰਦਰਜੀਤ ਸਿੰਘ ਵਾਹਦ ਕੈਨੇਡਾ, ਨਿਰਮਲ ਸਿੰਘ ਝੂਟੀ ਯੂ. ਐੱਸ. ਏ., ਸੰਦੀਪ ਸੈਂਡੀ, ਮਾਸਟਰ ਗੁਰਦੇਵ ਸਿੰਘ ਕੈਨੇਡਾ, ਐੱਸ. ਪੀ ਗੁਰਦੇਵ ਸਿੰਘ ਅਰਜਨਾ ਐਵਾਰਡੀ, ਗੁਰਮੇਲ ਸਿੰਘ ਅਟਵਾਲ, ਜਸਵੀਰ ਸਿੰਘ ਭਾਣਾ, ਪ੍ਰਦੀਪ ਸਿੰਘ ਕੈਨੇਡਾ ਪਿ੍ੰਸੀਪਲ ਬਲਵੀਰ ਸਿੰਘ ਚੇਲਾ (ਸੇਵਾ ਮੁਕਤ), ਗੋਲਡੀ ਰਾਣਾ, ਬਲਿਹਾਰ ਸਿੰਘ ਢਿੱਲੋਂ ਯੂ. ਐੱਸ. ਏ, ਪਰਮਜੀਤ ਸਿੰਘ ਰੱਕੜ, ਜ਼ੈਲਦਾਰ ਪਰਮਿੰਦਰ ਸਿੰਘ ਚੱਕ ਮੂਸਾ, ਮੰਗਲ ਸਿੰਘ ਕੈਨੇਡਾ, ਮੁਖ਼ਤਿਆਰ ਸਿੰਘ ਯੂ. ਐੱਸ. ਏ, ਬਲਵੰਤ ਸਿੰਘ ਗਿੱਲ ਯੂ.ਕੇ., ਕੁੱਕਾ ਲਾਲਪੁਰ, ਜੋਗਾ ਸਿੰਘ ਚਾਹਲਾ, ਕਾਂਤਾ ਸਹੋਤਾ ਯੂ. ਐੱਸ. ਏ., ਜਸਪਾਲ ਸਿੰਘ ਬਿੰਜੋ, ਪ੍ਰਦੀਪ ਸਿੰਘ ਨੋਨਾ, ਗੁਰਬਚਨ ਸਿੰਘ ਯੂ. ਕੇ., ਸੰਜੀਵ ਕੁਮਾਰ ਪਚਨੰਗਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ੇਸ਼ ਡੀ. ਜੀ. ਪੀ. ਟੈਕਨੀਕਲ ਸਪੋਰਟ ਦੀ ਮੁਹਾਲੀ ਪੁਲਿਸ ਨਾਲ ਅਹਿਮ ਮੀਟਿੰਗ <br/> ਅਗਲੀ ਖ਼ਬਰ ਸਿਰਫ਼ ਅਹੁਦੇਦਾਰੀਆਂ ਖਾਤਿਰ ਅਕਾਲੀ ਦਲ (ਪੁ:ਸੁ:) ਦਾ ਇਕ ਧੜਾ ਵੱਖ ਹੋਇਆ- ਦਸੂਹਾ
Ad Position 24