09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਡਾ. ਪਰਮਜੀਤ ਪਾਲ ਬਲਾਕ ਸੰਮਤੀ ਗੜ੍ਹਸ਼ੰਕਰ ਦੇ ਚੇਅਰਮੈਨ ਤੇ ਜਸਪਾਲ ਕੌਰ ਵਾਈਸ ਚੇਅਰਪਰਸਨ ਚੁਣੇ

Ad Position 21
No active advertisement
ਅਜੀਤ ਡੈਸਕ 06-03-2026
ਗੜ੍ਹਸ਼ੰਕਰ, 5 ਮਾਰਚ (ਧਾਲੀਵਾਲ)-ਇੱਥੇ ਬੀ. ਡੀ. ਪੀ. ਓ. ਦਫ਼ਤਰ ਵਿਖੇ ਬਲਾਕ ਸੰਮਤੀ ਗੜ੍ਹਸ਼ੰਕਰ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ | ਪਰਮਜੀਤ ਸਿੰਘ ਉਪ ਮੰਡਲ ਮੈਜਿਸਟ੍ਰੇਟ ਅਤੇ ਮਨਜਿੰਦਰ ਕੌਰ ਬੀ. ਡੀ. ਪੀ. ਓ. ਦੀ ਮੌਜੂਦਗੀ ਵਿਚ ਹੋਈ ਚੋਣ ਵਿਚ ਡਾ. ਪਰਮਜੀਤ ਪਾਲ (ਮੈਂਬਰ ਗੜ੍ਹੀ ਜੋਨ) ਨੂੰ ਚੇਅਰਮੈਨ ਅਤੇ ਜਸਪਾਲ ਕੌਰ (ਮੈਂਬਰ ਸੈਲਾ ਖ਼ੁਰਦ ਜੋਨ) ਨੂੰ ਉਪ ਚੇਅਰਪਰਸਨ ਚੁਣਿਆ ਗਿਆ | ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀਆਂ ਆਸਾਂ 'ਤੇ ਪੂਰੇ ਉੱਤਰਨ ਦਾ ਯਤਨ ਕਰਨਗੇ | ਇਸ ਮੌਕੇ ਚਰਨਜੀਤ ਸਿੰਘ ਚੰਨੀ, ਹਰਜਿੰਦਰ ਸਿੰਘ, ਗੁਰਲਾਲ ਸੈਲਾ, ਡਾ. ਹਰਭਜਨ ਮਹਿਮੀ, ਰਜੀਵ ਕੰਡਾ, ਅਮਨ ਰਾਣਾ, ਸੋਹਣ ਲਾਲ, ਗੁਲਸ਼ਨ ਦੇਵੀ, ਗੁਲਸ਼ਨ ਠਾਕੁਰ, ਰਿੰਕੂ ਟਿੱਬੀਆਂ, ਸੰਤੋਖ ਰਾਮ, ਪ੍ਰਵੀਨ ਸੇਖੋਵਾਲ, ਬੰਦਨਾ ਕੰਡਾ ਰੋੜ ਮਜਾਰਾ, ਵਿਨੋਦ ਸਰਪੰਚ ਕੁਨੈਲ, ਨਰਿੰਦਰ ਕੌਰ, ਸਤੀਸ਼ ਕੁਮਾਰ ਪੀਟਾ, ਪ੍ਰੇਮ ਕੁਮਾਰ ਬਿੰਜੋਂ, ਪਰਮਜੀਤ ਸਿੰਘ, ਜਸਪ੍ਰੀਤ ਕੌਰ ਤੇ ਹੋਰ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਚੌਲਾਂਗ ਤੋਂ ਮੋਹਕਮਗੜ੍ਹ ਨੂੰ ਜਾਂਦੀ 44 ਫੁੱਟੀ ਸੜਕ ਮਹਿਜ਼ 12 ਫੁੱਟ 'ਚ ਸਿਮਟੀ ਅਗਲੀ ਖ਼ਬਰ ਗੁਰਦੁਆਰਾ ਬਾਬਾ ਨਰਾਇਣ ਸਿੰਘ ਸਤੌਰ 'ਚ ਹੋਲੇ ਮਹੱਲੇ ਮੌਕੇ ਗੁਰਮਤਿ ਸਮਾਗਮ
Ad Position 24