08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਰਿਵਾਰਕ ਮੁੱਖ ਘਰ ’ਤੇ ਵਿਰਾਸਤੀ ਟੈਕਸ ਖ਼ਤਮ ਕਰਨ ਦਾ ਬੇਡਨੌਕ ਵਲੋਂ ਵਾਅਦਾ

ਲੰਡਨ, 8 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਕੰਜ਼ਰਵੇਟਿਵ ਪਾਰਟੀ ਦੀ ਆਗੂ ਕੇਮੀ ਬੇਡਨੌਕ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿਚ ਆਉਣ ‘ਤੇ ਬੱਚਿਆਂ ਜਾਂ ਪੋਤੇ-ਪੋਤੀਆਂ ਨੂੰ ਵਿਰਾਸਤ ਵਿਚ ...

Ad Position 21
No active advertisement
ਅਜੀਤ ਡੈਸਕ 09-10-2026

ਲੰਡਨ, 8 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਕੰਜ਼ਰਵੇਟਿਵ ਪਾਰਟੀ ਦੀ ਆਗੂ ਕੇਮੀ ਬੇਡਨੌਕ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿਚ ਆਉਣ ‘ਤੇ ਬੱਚਿਆਂ ਜਾਂ ਪੋਤੇ-ਪੋਤੀਆਂ ਨੂੰ ਵਿਰਾਸਤ ਵਿਚ ਦਿੱਤੇ ਜਾਣ ਵਾਲੇ ਪਰਿਵਾਰਕ ਮੁੱਖ ਘਰ ‘ਤੇ ਵਿਰਾਸਤੀ ਟੈਕਸ ਖ਼ਤਮ ਕਰ ਦਿੱਤਾ ਜਾਵੇਗਾ।ਬੇਡਨੌਕ ਵਲੋਂ ਬਰਮਿੰਘਮ ਵਿਚ ਕੰਜ਼ਰਵੇਟਿਵ ਪਾਰਟੀ ਦੀ ਕਾਨਫ਼ਰੰਸ ਦੌਰਾਨ ਐਲਾਨੀ ਯੋਜਨਾ ਤਹਿਤ ਆਮ ਵਿਰਾਸਤੀ ਟੈਕਸ-ਮੁਕਤ ਹੱਦ ਨੂੰ ਮੌਜੂਦਾ 3 ਲੱਖ 25 ਹਜ਼ਾਰ ਪੌਂਡ ਤੋਂ ਵਧਾ ਕੇ 5 ਲੱਖ ਪੌਂਡ ਪ੍ਰਤੀ ਵਿਅਕਤੀ ਕਰਨ ਦੀ ਤਜਵੀਜ਼ ਹੈ।

ਇਸ ਤਰ੍ਹਾਂ ਪਤੀ-ਪਤਨੀ ਜਾਂ ਸਿਵਲ ਸਾਥੀ ਮਿਲ ਕੇ ਮੁੱਖ ਘਰ ਤੋਂ ਇਲਾਵਾ 10 ਲੱਖ ਪੌਂਡ ਤੱਕ ਦੀ ਹੋਰ ਜਾਇਦਾਦ ਵੀ ਟੈਕਸ-ਮੁਕਤ ਆਪਣੇ ਵਾਰਸਾਂ ਲਈ ਛੱਡ ਸਕਣਗੇ।ਮੌਜੂਦਾ ਨਿਯਮਾਂ ਅਨੁਸਾਰ ਟੈਕਸ-ਮੁਕਤ ਹੱਦ ਤੋਂ ਉੱਪਰ ਆਉਣ ਵਾਲੀ ਵਿਰਾਸਤ ‘ਤੇ ਆਮ ਤੌਰ ‘ਤੇ 40 ਫ਼ੀਸਦੀ ਵਿਰਾਸਤੀ ਟੈਕਸ ਲੱਗਦਾ ਹੈ। ਮੁੱਖ ਘਰ ਬੱਚਿਆਂ ਜਾਂ ਪੋਤੇ-ਪੋਤੀਆਂ ਨੂੰ ਦੇਣ ‘ਤੇ ਕੁਝ ਸ਼ਰਤਾਂ ਅਧੀਨ ਵਾਧੂ ਛੋਟ ਮਿਲਦੀ ਹੈ ਪਰ ਬੇਡਨੌਕ ਦੀ ਨਵੀਂ ਤਜਵੀਜ਼ ਤਹਿਤ ਯੋਗ ਪਰਿਵਾਰਕ ਮੁੱਖ ਘਰ ਨੂੰ ਇਸ ਹੱਦ ਤੋਂ ਵੱਖ ਰੱਖ ਕੇ ਵਿਰਾਸਤੀ ਟੈਕਸ ਤੋਂ ਮੁਕਤ ਕਰਨ ਦੀ ਯੋਜਨਾ ਹੈ।

ਕੰਜ਼ਰਵੇਟਿਵਾਂ ਦਾ ਦਾਅਵਾ ਹੈ ਕਿ ਇਸ ਤਬਦੀਲੀ ਨਾਲ ਵਿਰਾਸਤੀ ਟੈਕਸ ਦੇ ਘੇਰੇ ਵਿਚ ਆਉਣ ਵਾਲੇ ਪਰਿਵਾਰਾਂ ਦੀ ਗਿਣਤੀ ਵਿਚ ਵੱਡੀ ਕਮੀ ਆਵੇਗੀ। ਬੇਡਨੌਕ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦਾ ਲੰਬੇ ਸਮੇਂ ਦਾ ਟੀਚਾ ਵਿਰਾਸਤੀ ਟੈਕਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੈ। ਹਾਲਾਂਕਿ, ਇਹ ਦੇਸ਼ ਦੀ ਵਿੱਤੀ ਸਥਿਤੀ ‘ਤੇ ਨਿਰਭਰ ਕਰੇਗਾ। ਦੂਜੇ ਪਾਸੇ, ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਮੁੱਖ ਘਰ ਨੂੰ ਪੂਰੀ ਤਰ੍ਹਾਂ ਟੈਕਸ-ਮੁਕਤ ਕਰਨ ਦਾ ਸਭ ਤੋਂ ਵੱਧ ਲਾਭ ਮਹਿੰਗੇ ਮਕਾਨਾਂ ਅਤੇ ਵੱਡੀ ਜਾਇਦਾਦ ਵਾਲੇ ਪਰਿਵਾਰਾਂ ਨੂੰ ਮਿਲ ਸਕਦਾ ਹੈ।

 

Ad Position 22
No active advertisement
ਪਿਛਲੀ ਖ਼ਬਰ ਗਲਾਸਗੋ ’ਚ ਨਕਾਬਪੋਸ਼ਾਂ ਦਾ ਪ੍ਰਵਾਸ ਵਿਰੋਧੀ ਪ੍ਰਦਰਸ਼ਨ, ਇਕ ਗ੍ਰਿਫ਼ਤਾਰ ਅਗਲੀ ਖ਼ਬਰ ਟੈਕਸਾਸ ਵਿਚ ਟਰੰਪ ਦੀ ਚੋਣ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਹੰਗਾਮਾ
Ad Position 24