22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬੈਲ ਗੱਡੀਆਂ ਦੀ ਦੋਹਰੀ ਦੌੜ ਅੱਜ

Ad Position 21
No active advertisement
ਅਜੀਤ ਡੈਸਕ 08-03-2026
ਚੱਬੇਵਾਲ, 7 ਮਾਰਚ (ਰਾਜੀਵ ਭਾਰਦਵਾਜ)-ਪਿੰਡ ਬਿਹਾਲਾ ਵਿਚ ਬੈਲ ਗੱਡੀਆਂ ਦੀ ਦੌੜ 8 ਮਾਰਚ ਨੂੰ ਕਰਵਾਈ ਜਾ ਰਹੀ ਹੈ | ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਮਨੀ ਨੇ ਦੱਸਿਆ ਕਿ ਪਿੰਡ ਬਿਹਾਲਾ ਵਿਖੇ ਸਵ: ਤਾਰਾ ਸਿੰਘ ਅਛਰਵਾਲ ਅਤੇ ਸਵ: ਨੰਬਰਦਾਰ ਗੁਲਜ਼ਾਰਾ ਸਿੰਘ ਢਾਡਾ ਕਲਾਂ ਦੀ ਯਾਦ ਵਿਚ ਬੈਲ ਗੱਡੀਆਂ ਦੀ ਦੋਹਰੀ ਦੌੜ ਬਲਵਿੰਦਰ ਸਿੰਘ ਨੋਨਾ ਕੈਨੇਡਾ, ਗੁਰਨੇਕ ਸਿੰਘ ਕੈਨੇਡਾ ਅਤੇ ਸਰਪੰਚ ਬਲਵਿੰਦਰ ਸਿੰਘ ਖੇੜਾ ਵਲੋਂ ਕਰਵਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਦੌੜ ਵਿਚ ਲਗਪਗ 50 ਤੋਂ ਵੱਧ ਬੈਲ ਗੱਡੀਆਂ ਹਿੱਸਾ ਲੈਣਗੀਆਂ ਅਤੇ ਇਸ ਦੌੜ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਬੈਲ ਗੱਡੀ ਨੂੰ ਇਨਾਮ ਵਜੋਂ 21000, ਦੂਸਰੇ ਸਥਾਨ 'ਤੇ ਆਉਣ ਵਾਲੀ ਬੈਲ ਗੱਡੀ ਨੂੰ 18000, ਤੀਸਰੇ ਨੰਬਰ ਵਾਲੀ ਬੈਲ ਗੱਡੀ ਨੂੰ 15000 ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਚੌਥੇ ਨੰਬਰ 'ਤੇ ਆਉਣ ਵਾਲੀ ਬੈਲ ਗੱਡੀ ਨੂੰ 14000 ਰੁਪਏ ਦਿੱਤੇ ਜਾਣਗੇ ਅਤੇ ਇਸੇ ਤਰਾਂ ਕਮੇਟੀ ਵਲੋਂ ਪਹਿਲੀਆਂ 15 ਬੈਲ ਗੱਡੀਆਂ ਨੂੰ ਨਕਦ ਇਨਾਮ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨਾਬਾਲਗਾ ਨੂੰ ਲਿਜਾਉਣ ਵਾਲਾ ਪ੍ਰਵਾਸੀ ਮਜ਼ਦੂਰ ਨਾਮਜ਼ਦ ਅਗਲੀ ਖ਼ਬਰ ਹਰ ਔਕੜ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਵਾਲੀਆਂ ਔਰਤਾਂ ਨੇ ਹੀ ਪਾਈ ਮੰਜ਼ਿਲ <br/>
Ad Position 24