ਮਾਹਿਲਪੁਰ, 7 ਮਾਰਚ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇੰਸਟਾਗ੍ਰਾਮ ਆਈ.ਡੀ. 'ਤੇ ਵੱਖ-ਵੱਖ 2 ਅਸਲਿਆਂ ਨਾਲ ਫ਼ੋਟੋਆਂ ਪਾਉਣ ਵਾਲੇ ਇੱਕ ਵਿਅਕਤੀ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣੇਦਾਰ ਸਤਨਾਮ ਸਿੰਘ ਸਾਥੀ ਕਰਮਚਾਰੀਆਂ ਸਮੇਤ ਸੀ ਤਾਂ ਇਕ ਦੇਸ਼ ਸੇਵਕ ਵਿਅਕਤੀ ਨੇ ਪੁਲਿਸ ਚੌਕੀ ਆ ਕਿ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਉਰਫ ਲੱਬੂ ਉਰਫ ਮਨਜਿੰਦਰ ਸਿੰਘ ਪੁੱਤਰ ਹਰਕਮਲ ਸਿੰਘ ਵਾਸੀ ਪੋਸੀ ਨੇ ਆਪਣੀ ਬਣਾਈ ਇੰਸਟਾਗ੍ਰਾਮ ਆਈ.ਡੀ. 'ਤੇ ਵੱਖ-ਵੱਖ ਅਸਲਿਆਂ ਨਾਲ ਫ਼ੋਟੋਆਂ ਪਾਈਆਂ ਹੋਈਆਂ ਹਨ, ਜੋ ਕਿ ਹਥਿਆਰਾਂ ਦੀ ਨੁਮਾਇਸ਼ ਕਰ ਰਿਹਾ | ਜਿਸ 'ਤੇ ਪੁਲਿਸ ਨੇ ਲਵਪ੍ਰੀਤ ਸਿੰਘ ਉਰਫ਼ ਲੱਬੂ ਉਰਫ਼ ਮਨਜਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ |