ਮਾਹਿਲਪੁਰ, 7 ਮਾਰਚ (ਰਜਿੰਦਰ ਸਿੰਘ)-ਹਲਕਾ ਗੜ੍ਹਸ਼ੰਕਰ ਦੇ ਕਸਬਾ ਮਾਹਿਲਪੁਰ ਵਿਖੇ ਸੀਨੀਅਰ ਅਕਾਲੀ ਆਗੂ ਹਰਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਟਕਸਾਲੀ ਅਕਾਲੀਆਂ ਵੱਲੋਂ ਕੀਤੇ ਭਰਵੇਂ ਇਕੱਠ ਕਰਕੇ ਮੌਕੇ ਇਕਬਾਲ ਸਿੰਘ ਖੇੜਾ ਤੇ ਨਿਰਮਲ ਸਿੰਘ ਭੀਲੋਵਾਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਣਨ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਦੋਵਾਂ ਆਗੂਆਂ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਸਿਰੋਪਾਓ ਭੇਟ ਕਰਕੇ ਵਧਾਈ ਦਿੱਤੀ ਗਈ | ਇਸ ਮੌਕੇ ਖੇੜਾ ਤੇ ਭੀਲੋਵਾਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਜਿਤਾਇਆ ਗਿਆ ਭਰੋਸਾ ਉਹ ਕਦੇ ਵੀ ਟੁੱਟਣ ਨਹੀਂ ਦੇਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਨਗੇ | ਇਸ ਮੌਕੇ ਗੁਰਪ੍ਰੀਤ ਸਿੰਘ ਬੈਂਸ, ਨੰਬਰਦਾਰ ਜਸਕਮਲ ਸਿੰਘ, ਦਇਆ ਸਿੰਘ ਮੇਘੋਵਾਲ, ਪਰਮਿੰਦਰ ਸਿੰਘ ਮਾਹਿਲਪੁਰੀ, ਗੋਪਾਲ ਕਿ੍ਸ਼ਨ ਮੇਘੋਵਾਲ, ਗਿਰਧਾਰੀ ਲਾਲ, ਰਾਜ ਕੁਮਾਰ ਮੇਘੋਵਾਲ, ਲੱਖਾ ਸਿੰਘ ਪਾਲਦੀ, ਜਗਮੋਹਣ ਸਿੰਘ ਹਵੇਲੀ, ਤਰਲੋਚਨ ਸਿੰਘ ਸਕਰੂਲੀ, ਕਲਵਿੰਦਰ ਸਿੰਘ ਢਾਡਾਂ ਕਲਾ, ਨੰਬਰਦਾਰ ਅਵਤਾਰ ਸਿੰਘ ਢਾਡਾਂ, ਸੁਰਜੀਤ ਸਿੰਘ ਢਾਡਾਂ, ਸਰਪੰਚ ਬਲਵਿੰਦਰ ਸਿੰਘ ਖੇੜਾ, ਹਰਜੀਤ ਸਿੰਘ ਬੈਂਸ, ਗੁਰਜਰਨੈਲ ਸਿੰਘ ਬੈਂਸ, ਸਿਕੰਦਰ ਖੇੜਾ, ਕੁਲਦੀਪ ਸਿੰਘ ਨੰਗਲ ਕਲਾ, ਅਮਨਦੀਪ ਸਿੰਘ ਰਾਜਾ ਬੈਂਸ, ਜਤਿੰਦਰ ਸਿੰਘ ਬੇਦੀ, ਸੁਖਦੇਵ ਸਿੰਘ ਬੰਬੇਲੀ, ਗੁਰਮਿੰਦਰ ਕੁਮਾਰ ਬਾਲੀ, ਇੰਦਰਜੀਤ ਸਿੰਘ ਸਲੇਮਪੁਰ, ਨਰਿੰਦਰ ਸਿੰਘ ਸਹੋਤਾ, ਬਲਕਾਰ ਸਿੰਘ ਸਕਰੂਲੀ, ਸੁਖਵਿੰਦਰ ਸਿੰਘ ਸੱੁਖਾ ਬੈਂਸ, ਇੰਦਰਜੀਤ ਸਿੰਘ ਗੋਂਦਪੁਰ, ਸੁਖਇੰਦਰ ਸਿੰਘ ਗਿੱਲ, ਖੁਸ਼ਦੀਪ ਮਾਹਿਲਪੁਰ, ਪਰਮਜੀਤ ਸਿੰਘ ਬਾਹੋਵਾਲ, ਮਨਜੀਤ ਸਿੰਘ ਬੈਂਸ, ਰਾਜਬਿੰਦਰ ਸਿੰਘ ਬੈਂਸ, ਅਰਵਿੰਦਰ ਸਿੰਘ ਬਿੰਦਾ, ਜਸਵਿੰਦਰ ਸਿੰਘ ਹਵੇਲੀ, ਬੰਤ ਸਿੰਘ ਬੈਂਸ, ਦਲਜੀਤ ਸਿੰਘ ਬੈਂਸ ਇੰਗਲੈਂਡ, ਤਰਨਜੀਤ ਸਿੰਘ, ਅੰਮਿ੍ਤਪਾਲ ਸਿੰਘ ਬੈਂਸ ਸਮੇਤ ਇਲਾਕੇ ਦੇ ਹੋਰ ਅਕਾਲੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ |